ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਮੱਛੀ ਫੜਨ ਵਾਲੀ ਕਿਸ਼ਤੀ ਦੇਰ ਰਾਤ ਗ੍ਰੀਸ ਦੇ ਤੱਟ ‘ਤੇ ਪਲਟਣ ਕਾਰਨ ਡੁੱਬ ਗਈ, ਜਿਸ ਕਾਰਨ ਘੱਟੋ-ਘੱਟ 79 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਲੋਕ ਲਾਪਤਾ ਹੋ ਗਏ। ਇਸ ਕਿਸ਼ਤੀ ਵਿੱਚ ਕਈ ਸਾਰੇ ਪੰਜਾਬੀ ਵੀ ਸ਼ਾਮਿਲ ਸਨ ਅਤੇ ਕਈ ਸਾਰੇ ਪੰਜਾਬੀਆ ਦੀ ਮੌਤ ਵੀ ਹੋ ਚੁੱਕੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਪ੍ਰਵਾਸੀ ਯੂਰਪ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਤੱਟ ਰੱਖਿਅਕ, ਜਲ ਸੈਨਾ ਅਤੇ ਹਵਾਈ ਜਹਾਜ਼ਾਂ ਨੇ ਰਾਤ ਭਰ ਵੱਡੇ ਪੱਧਰ ‘ਤੇ ਖੋਜ ਅਤੇ ਬਚਾਅ ਮੁਹਿੰਮ ਚਲਾਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਯਾਤਰੀ ਲਾਪਤਾ ਹਨ। ਅਜਿਹਾ ਲੱਗਦਾ ਹੈ ਕਿ 80-100 ਫੁੱਟ ਦੀ ਕਿਸ਼ਤੀ ਲੋਕਾਂ ਦੇ ਅਚਾਨਕ ਇਕ ਪਾਸੇ ਜਾਣ ਤੋਂ ਬਾਅਦ ਪਲਟ ਗਈ ਅਤੇ ਕੁਝ ਸਮੇਂ ਬਾਅਦ ਡੁੱਬ ਗਈ।

