World Cup 2023 ਲਈ ਟੀਮ ਦਾ ਐਲਾਨ, ਟੀਮ ਤੋ ਭਾਹਰ ਹੋਏ Suryakumar ਸਮੇਤ ਇਹ ਪਲੇਯਰ

ਭਾਰਤ-ਵੈਸਟਇੰਡੀਜ਼ ‘ਚ 27 ਜੁਲਾਈ ਤੋਂ 3 ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋ ਜਾਵੇਗੀ, ਜਿਸ ਦੇ ਲਈ ਮੁੱਖ ਚੋਣਕਾਰ ਅਜੀਤ ਅਗਰਕਰ ਵੀ ਵੈਸਟਇੰਡੀਜ਼ ਪਹੁੰਚ ਗਏ ਹਨ। ਇਸ ਦੌਰਾਨ ਉਹ ਕਪਤਾਨ ਰੋਹਿਤ ਸ਼ਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਨਾਲ ਮੁਲਾਕਾਤ ਕਰ ਚਰਚਾ ਕਰਨਗੇ।

ਟੀਮ ‘ਚ ਜਗ੍ਹਾ ਬਣਾਉਣ ਦੀ ਦੌੜ ‘ਚ ਅੱਗੇ ਹਨ ਇਹ ਖਿਡਾਰੀ
ਖ਼ਬਰਾਂ ਮੁਤਾਬਕ ਕੇ ਐੱਲ ਰਾਹੁਲ ਅਤੇ ਸ਼੍ਰੇਅਸ ਅਈਅਰ ਟੀਮ ‘ਚ ਜਗ੍ਹਾ ਬਣਾਉਣ ਦੀ ਦੌੜ ‘ਚ ਅੱਗੇ ਹਨ। ਜਦਕਿ ਸੂਰਿਆਕੁਮਾਰ ਯਾਦਵ ਨੂੰ ਰਿਜ਼ਰਵ ਖਿਡਾਰੀ ਦੇ ਤੌਰ ‘ਤੇ ਟੀਮ ‘ਚ ਰੱਖਿਆ ਜਾ ਸਕਦਾ ਹੈ। ਉੱਥੇ ਹੀ ਕੇਐਲ ਰਾਹੁਲ ਦਾ ਵਿਕਟਕੀਪਰ ਵਜੋਂ ਖੇਡਣਾ ਪੱਕਾ ਹੈ। ਇਸ ਤੋਂ ਇਲਾਵਾ ਜੇਕਰ ਵਿਕਟਕੀਪਰ ਬੱਲੇਬਾਜ਼ ਦੀ ਗੱਲ ਕਰੀਏ ਤਾਂ ਰਿਸ਼ਭ ਪੰਤ ਵੀ ਵਿਸ਼ਵ ਕੱਪ ਨਹੀਂ ਖੇਡ ਸਕਣਗੇ। ਦੂਜੇ ਵਿਕਟਕੀਪਰ ਵਜੋਂ ਈਸ਼ਾਨ ਕਿਸ਼ਨ ਜਾਂ ਸੰਜੂ ਸੈਮਸਨ ਨੂੰ ਇੱਕ ਮੌਕਾ ਮਿਲ ਸਕਦਾ ਹੈ।