ਬਰਾਤੀਆਂ ਨਾਲ ਭਰੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਲਾੜੇ ਸਮੇਤ 4 ਦੀ ਮੌਤ

ਮੋਗਾ ਦੇ ਅਜੀਤਵਾਲ ਵਿੱਚ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਫਾਜ਼ਲਿਕਾ ਦੇ ਪਿੰਡ ਓਹਜਾ ਵਾਲੀ ਤੋਂ ਲੁਧਿਆਣਾ ਦੇ ਬੱਦੋਵਾਲ ਜਾ ਰਹੀ ਬਰਾਤੀਆਂ ਦੀ ਕਾਰ ਖੜ੍ਹੇ ਟਰਾਲੇ ਨਾਲ ਟੱਕਰਾ ਗਈ ਅਤੇ ਇਸ ਭਿਆਨਕ ਹਾਦਸੇ ਵਿੱਚ ਲਾੜੇ ਸਮੇਤ 4 ਦੀ ਮੌਤ ਹੋ ਗਈ ਜਦਿਕ 3 ਦੇ ਕਰੀਬ ਲੋਕ ਜ਼ਖਮੀ ਹੋਏ ਹਨ।

ਜ਼ਖ਼ਮੀਆਂ ਨੂੰ ਜਗਰਾਉਂ ਦੇ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਵਿਚ ਫੁੱਲਾਂ ਵਾਲੀ ਕਾਰ ਚਕਨਾਚੂਰ ਹੋ ਗਈ।  ਫਾਜ਼ਿਲਕਾ ਤੋਂ ਲੁਧਿਆਣਾ ਇਹ ਬਰਾਤ ਜਾ ਰਹੀ ਸੀ।

Tags :