ਵਿਨੋਦ ਖੰਨਾ ਦੀ ਪਤਨੀ ਨੇ ਗੁਰਦਾਸਪੁਰ ਤੋ ਚੋਣਾਂ ਲੜਨ ਦਾ ਕੀਤਾ ਐਲਾਨ, ਕਿਹਾ-ਲੋਕਾਂ ਦੀ ਕਰਨਾ ਚਾਹੁੰਦੀ ਹਾਂ ਸੇਵਾ

ਲੋਕ ਸਭਾ ਚੋਣਾ ਦੇ ਦਰਮਿਆਨ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਗੁਰਦਾਸਪੁਰ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਨੂੰ ਗੁਰਦਾਸਪੁਰ ਦੀ ਬਹੁਤ ਚਿੰਤਾ ਸੀ ਤੇ ਆਪਣਏ ਆਖਰੀ ਪਲਾਂ ਵਿਚ ਵੀ ਉਹ ਗੁਰਦਾਸਪੁਰ ਬਾਰੇ ਹੀ ਸੋਚ ਰਹੇ ਸੀ। ਵਿਨੋਦ ਖੰਨਾ ਦੀ ਪਤਨੀ ਸੁਨੀਤਾ ਖੰਨਾ ਨੇ ਕਿਹਾ ਸਾਡੇ ਕੋਲ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਪਰ ਮੈਂ ਇਥੋਂ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ।

ਮੈਂ ਪਿਛਲੇ 26 ਸਾਲ ਤੋਂ ਗੁਰਦਾਸਪੁਰ ਵਿਚ ਰਹਿ ਰਹੀ ਹਾਂ। ਮੈਂ ਕਹਿਣਾ ਚਾਹੁੰਦੀ ਹਾਂ ਕਿ ਰਾਜਨੀਤੀ ਨਾਲ ਜੋ ਪਲੇਟਫਾਰਮ ਸੇਵਾ ਕਰਨ ਲਈ ਮਿਲਦਾ ਹੈ ਉਹ ਹੋਰ ਕਿਤੇ ਨਹੀਂ ਮਿਲਦਾ। ਜਿਸ ਤਰ੍ਹਾਂ ਤੋਂ ਵਿਨੋਦ ਖੰਨਾ ਨੇ ਲੋਕਾਂ ਦੀ ਸੇਵਾ ਕੀਤੀ ਉਸੇ ਤਰ੍ਹਾਂ ਮੈਂ ਵੀ ਸੇਵਾ ਕਰਦੀ ਰਹਾਂਗੀ। ਮੈਂ ਕਿਸ ਪਾਰਟੀ ਵਿਚ ਜਾਵਾਂਗੀ, ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ।

Tags :