ਅੰਮ੍ਰਿਤਸਰ : ਦਿੱਲੀ ਵਿੱਚ ਭਾਜਪਾ ਪਾਰਟੀ ਵੱਲੋਂ ਜਿੱਤ ਹਾਸਿਲ ਕਰ ਸਰਕਾਰ ਬਣਾਉਣ ਤੋਂ ਬਾਅਦ ਮਨਜਿੰਦਰ ਸਿਰਸਾ ਨੂੰ ਕੈਬਨਟ ਮੰਤਰੀ ਨਾਲ ਨਿਵਾਜਿਆ ਗਿਆ ਤੇ ਜਿਸ ਦੇ ਚਲਦੇ ਅੱਜ ਮਨਜਿੰਦਰ ਸਿਰਸਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ | ਇਸ ਮੌਕੇ ਉਹਨਾਂ ਗੁਰੂਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਉਸ ਅਕਾਲ ਪੁਰਖ ਦਾ ਅਸੀਂ ਅੱਜ ਸ਼ੁਕਰੀਆ ਅਦਾ ਕਰਨ ਲਈ ਪੁੱਜੇ ਹਾਂ ਜਿਨਾਂ ਨੇ ਸਾਨੂੰ ਦਿੱਲੀ ਵਿੱਚ ਭੇਜਿਆ ਤੇ ਉਸ ਤੋਂ ਬਾਅਦ ਅੱਜ ਮੰਤਰੀ ਬਣਕੇ ਉਸ ਅਕਾਲ ਪੁਰਖ ਦੇ ਘਰ ਅੱਜ ਮੱਥਾ ਟੇਕਣ ਦੇ ਲਈ ਆਏ ਹਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਵੀ ਰਾਜਨੀਤਿਕ ਗੱਲਾਂ ਨਹੀਂ ਕੀਤੀਆਂ ਜਾਣਗੀਆਂ ਇਸ ਲਈ ਅੱਜ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ

