ਜਸਵਿੰਦਰ ਭੱਲਾ ਦਾ ਹੋਇਆ ਅੰਤਿਮ ਸੰਸਕਾਰ

ਮੋਹਾਲੀ : ਪੰਜਾਬੀ ਸਿਨੇਮਾ ਅਤੇ ਹਾਸੇ ਦੀ ਦੁਨੀਆ ਦਾ ਚਮਕਦਾ ਤਾਰਾ, ਪ੍ਰਸਿੱਧ COMEDIAN ਅਤੇ ਅਦਾਕਾਰ ਜਸਵਿੰਦਰ ਭੱਲਾ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸਵੇਰੇ ਉਨ੍ਹਾਂ ਦੇ ਘਰ ਕੋਲ ਮੋਹਾਲੀ ਵਿੱਚ ਸਰਵਜਨਕ ਨਮ ਅੱਖਾਂ ਨਾਲ ਕੀਤਾ ਗਿਆ। ਜਿੱਥੇ ਸਾਰੇ ਪੰਜਾਬੀ ਐਕਟਰ ਪਹੁੰਚੇ ਹੋਏ, ਜੋ ਕਿ ਸਭ ਭਾਵੁਕ ਨਜਰ ਆਏ ਹਰ ਅੱਖਾਂ ਨਮ ਸੀ

ਜਸਵਿੰਦਰ ਭੱਲਾ, ਜੋ ਕਿ ਆਪਣੀ ਵਿਲੱਖਣ ਹਾਸੇਭਰੀ ਅਦਾਕਾਰੀ ਲਈ ਜਾਣੇ ਜਾਂਦੇ ਸਨ, ਸਿਰਫ ਫਿਲਮਾਂ ਤੱਕ ਸੀਮਿਤ ਨਹੀਂ ਰਹੇ – ਉਹ ਇੱਕ ਸਿੱਖਿਆਸ਼ਾਸਤਰੀ, ਲੇਖਕ ਅਤੇ ਸੱਭਿਆਚਾਰਕ ਆਈਕਨ ਵੀ ਸਨ।

ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਲੱਖਾਂ ਪ੍ਰੇਮੀ, ਸਿਲੇਬ੍ਰਿਟੀ ਅਤੇ ਸਿਆਸੀ ਨੇਤਾ ਇਕੱਠੇ ਹੋਏ। ਹਰੇਕ ਦੀ ਅੱਖ ਅੰਜੂ ਹੋਈ ਹੋਈ ਸੀ। ਉਨ੍ਹਾਂ ਦੇ ਕਰੀਬੀ ਦੋਸਤਾਂ ਨੇ ਉਨ੍ਹਾਂ ਨੂੰ ‘ਹਾਸੇ ਦੀ ਦੁਨੀਆ ਦਾ ਰਤਨ’ ਕਹਿ ਕੇ ਯਾਦ ਕੀਤਾ।

ਜਸਵਿੰਦਰ ਭੱਲਾ ਦੀ ਜਿੰਦਗੀ ਸਾਡੀਆਂ ਹੱਸੀਆਂ ਨੂੰ ਰੋਸ਼ਨ ਕਰਦੀ ਰਹੇਗੀ। ਉਨ੍ਹਾਂ ਦੇ ਜੋਕਸ, ਕਮੇਡੀ ਅਤੇ ਡਾਇਲਾਗ ਅਮਰ ਰਹਿਣਗੇ