ਚੰਡੀਗੜ੍ਹ: ਸ਼ਨੀਵਾਰ ਰਾਤ ਨੂੰ IndiGo ਏਅਰਲਾਈਨਜ਼ ਦੀ ਦਿੱਲੀ-ਚੰਡੀਗੜ੍ਹ-ਦਿੱਲੀ ਫਲਾਈਟ ਵਿੱਚ ਕਰੀਬ 6 ਘੰਟੇ ਦੀ ਦੇਰੀ ਹੋਣ ਕਾਰਨ ਵੱਡਾ ਰੌਲਾ ਪੈ ਗਿਆ ਜਦੋਂ ਜਹਾਜ ਚ’ ਪਾਇਲਟ ਗਾਇਬ ਹੋਣ ਨਾਲ ਬੈਠੇ ਯਾਤਰੀ ਫਸ ਗਏ
ਜਹਾਜ਼ ਵਿੱਚ ਦੋ ਘੰਟੇ ਬੈਠੇ ਰਹੇ ਯਾਤਰੀ
ਆਨਲਾਈਨ ਪੋਸਟ ਕੀਤੀਆਂ ਗਈਆਂ ਸ਼ਿਕਾਇਤਾਂ ਅਨੁਸਾਰ, ਯਾਤਰੀ ਸ਼ਨੀਵਾਰ ਨੂੰ ਰਾਤ 8 ਵਜੇ ਤੋਂ ਬਾਅਦ ਜਹਾਜ਼ ਵਿੱਚ ਸਵਾਰ ਹੋ ਗਏ ਸਨ ਅਤੇ ਪਾਇਲਟ ਦੀ ਉਡੀਕ ਕਰਦੇ ਹੋਏ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਅੰਦਰ ਬੈਠੇ ਰਹੇ। ਇਸ ਦੌਰਾਨ, Airline ਨੇ ਕਥਿਤ ਤੌਰ ‘ਤੇ ਰਵਾਨਗੀ ਦੇ ਸਮੇਂ ਨੂੰ ਕਈ ਵਾਰ ਬਦਲਿਆ — ਪਹਿਲਾਂ 8:20 ਵਜੇ ਤੋਂ 9:50 ਵਜੇ ਕੀਤਾ ਅਤੇ ਫਿਰ ਅੱਧੀ ਰਾਤ ਤੋਂ ਬਾਅਦ ਤੱਕ ਹੋਰ ਦੇਰੀ ਕੀਤੀ।
ਆਖਰਕਾਰ, ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਅਤੇ ਹਵਾਈ ਅੱਡੇ ‘ਤੇ ਫਸੇ ਰਹਿ ਗਏ, ਜਿੱਥੇ ਯਾਤਰੀਆਂ ਅਤੇ Staff ਵਿਚਕਾਰ ਬਹਿਸਬਾਜੀ ਦੀਆਂ ਖਬਰਾਂ ਵੀ ਸਾਹਮਣੇ ਆਈਆਂ
ਯਾਤਰੀਆਂ ਨੇ ਦਾਅਵਾ ਕੀਤਾ ਕਿ IndiGo ਆਖਰਕਾਰ ਇੱਕ ਪਾਇਲਟ ਦਾ ਪ੍ਰਬੰਧ ਕਰਨ ਵਿੱਚ ਕਾਮਯਾਬ ਰਿਹਾ, ਅਤੇ ਫਲਾਈਟ ਦਿੱਲੀ ਤੋਂ ਕਰੀਬ 2:10 ਵਜੇ ਰਵਾਨਾ ਹੋਈ ਅਤੇ ਚੰਡੀਗੜ੍ਹ ਵਿੱਚ 3:19 ਵਜੇ ਉੱਤਰੀ — ਆਪਣੇ ਨਿਰਧਾਰਤ ਸਮੇਂ ਤੋਂ ਲਗਭਗ 6 ਘੰਟੇ ਬਾਅਦ। ਇਸੇ ਜਹਾਜ਼ ਦੀ ਉਡੀਕ ਕਰ ਰਹੀ ਅੱਗੇ ਦੀ ਵਾਪਸੀ ਦੀ ਉਡਾਣ ਚੰਡੀਗੜ੍ਹ ਤੋਂ 4:09 ਵਜੇ ਰਵਾਨਾ ਹੋਈ ਅਤੇ ਐਤਵਾਰ ਤੜਕੇ ਦਿੱਲੀ ਪਹੁੰਚੀ।
ਰਾਤ 8:20 ਵਜੇ ਦੀ ਫਲਾਈਟ ਸਵੇਰੇ 2:48 ਵਜੇ ਪਹੁੰਚੀ
IndiGo ਦੀ ਫਲਾਈਟ 6E6448, ਜੋ ਦਿੱਲੀ ਤੋਂ ਰਾਤ 8:20 ਵਜੇ ਰਵਾਨਾ ਹੋ ਕੇ ਰਾਤ 9:20 ਵਜੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨ ਵਾਲੀ ਸੀ, 5 ਘੰਟੇ ਤੋਂ ਵੱਧ ਦੇਰੀ ਨਾਲ ਐਤਵਾਰ ਨੂੰ ਸਵੇਰੇ 2:48 ਵਜੇ ਪਹੁੰਚੀ। ਚੰਡੀਗੜ੍ਹ ਤੋਂ ਵਾਪਸੀ ਦੀ ਉਡਾਣ, ਜੋ ਕਿ ਰਾਤ 9:55 ਵਜੇ ਰਵਾਨਾ ਹੋਣੀ ਸੀ, ਸਵੇਰੇ 4:45 ਵਜੇ ਹੀ ਉਡਾਣ ਭਰ ਸਕੀ, ਜਿਸ ਕਾਰਨ ਯਾਤਰੀਆਂ ਨੂੰ ਪੂਰੀ ਰਾਤ ਏਅਰਪੋਰਟ ਟਰਮੀਨਲ ‘ਤੇ ਗੁਜ਼ਾਰਨੀ ਪਈ।
ਪਾਇਲਟ ਦੀ Availablity ‘ਤੇ ਸਵਾਲ
ਭਾਵੇਂ IndiGo ਨੇ ਬਾਅਦ ਵਿੱਚ ਦੇਰੀ ਲਈ “ਓਪਰੇਸ਼ਨਲ ਕਾਰਨ” ਦਾ ਹਵਾਲਾ ਦਿੱਤਾ, ਪਰ ਕਈ ਯਾਤਰੀਆਂ ਨੇ ਦੋਸ਼ ਲਾਇਆ ਕਿ ਦੇਰੀ ਇੱਕ ਗਾਇਬ ਪਾਇਲਟ ਕਾਰਨ ਹੋਈ ਹੈ।
ਫਸੇ ਹੋਏ ਯਾਤਰੀਆਂ ਵਿੱਚ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀ ਨਿਰਾਸ਼ਾ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਅੱਧੀ ਰਾਤ ਦੇ ਕਰੀਬ ਇੱਕ ਪੋਸਟ ਸਾਂਝੀ ਕਰਦਿਆਂ, ਉਨ੍ਹਾਂ ਲਿਖਿਆ ਕਿ ਜਹਾਜ਼ ਉਡਾਣ ਭਰਨ ਲਈ ਤਿਆਰ ਸੀ, ਪਰ ਸਿਰਫ ਇੱਕ ਪਾਇਲਟ ਦੀ ਅਣਉਪਲਬਧਤਾ ਕਾਰਨ ਗਰਾਊਂਡ ਰਿਹਾ। ਉਨ੍ਹਾਂ ਇਸ ਸਥਿਤੀ ਨੂੰ “ਨਾ-ਮਨਜ਼ੂਰ” ਅਤੇ ਘਟੀਆ ਏਅਰਲਾਈਨ ਪ੍ਰਬੰਧਨ ਦੀ ਇੱਕ ਉਦਾਹਰਨ ਦੱਸਿਆ

#indigopilotmissing #indigopilotnews
