ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ, ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇਸਾਈ ਭਾਈਚਾਰੇ ਨੂੰ ਲੀਗਲ ਨੋਟਿਸ ਭੇਜਿਆ ਹੈ। ਤੁਹਾਨੂੰ ਦਸਦੀਏ ਬੀਤੇ ਦਿਨਾਂ ਵਿੱਚ ਜਲੰਧਰ ਵਿਖੇ ਇਸਾਈਆਂ ਨੇ ਤੇਜਸਵੀ ਮਿਨਹਾਸ ਭਾਨਾ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਪੁਤਲਿਆਂ ਨੂੰ ਸਾੜਿਆ ਸੀ। ਹਾਲਾਂਕਿ, ਇਸ ਮਾਮਲੇ ਚ’ ਕ੍ਰਿਸ਼ਚੀਅਨ ਗਲੋਬਲ ਐਕਸ਼ਨ ਕਮੇਟੀ ਦੇ ਆਗੂਆਂ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਵਿੱਚ ਮੁਆਫ਼ੀ ਮੰਗੀ ਗਈ ਸੀ ਕੇ ਮਾਂ ਚਰਨ ਕੌਰ ਦੀ ਗਲਤੀ ਨਾਲ ਫੋਟੋ ਲਗ ਗਈ ਸੀ , ਸਾਨੂ ਲੱਗਾ ਇਹ ਤੇਜਸਵੀ ਦੀ ਮੰਮੀ ਆ, ਤੇ ਜਿਸ ਤੋਂ ਬਾਅਦ ਹੁਣ ਮਾਂ ਚਰਨ ਕੌਰ ਨੇ ਵੱਡਾ ਐਕਸ਼ਨ ਲਿਆ ਤੇ ਜਿਨ੍ਹਾਂ ਨੇ ਪੁਤਲਾ ਬਣਾਇਆ ਸੀ ਉਨ੍ਹਾਂ ਨੂੰ ਲੀਗਲ ਨੋਟਿਸ ਭੇਜ ਦਿੱਤਾ ਆ | ਲੀਗਲ ਨੋਟਿਸ ਚ’ ਕਿਹਾ ਕਿ 15 ਦਿਨਾਂ ਦੇ ਅੰਦਰ ਮੁਆਫ਼ੀਨਾਮਾ ਦਿੱਤਾ ਜਾਵੇ ਸੋਸ਼ਲ ਮੀਡੀਆ ‘ਤੇ ਵੀ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਜਾਵੇ। ਇਸ ਦੇ ਨਾਲ ਹੀ 10 ਲੱਖ ਰੁਪਏ ਵੀ ਦਿੱਤੇ ਜਾਣ। ਜੇਕਰ ਇਸਾਈ ਭਾਈਚਾਰੇ ਨੇ 15 ਦਿਨਾਂ ਦੇ ਅੰਦਰ ਅਜਿਹਾ ਨਹੀਂ ਕੀਤਾ, ਤਾਂ ਉਨ੍ਹਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ



sidhumoosewalamothernews #matacharankaur #Moosewalamother #maacharankaurnews #legalnotice #moosewalamothersentlegalnotice
