ਮੋਗਾ: ਆਮ ਆਦਮੀ ਪਾਰਟੀ ਕਾਂਗਰਸ ਨੂੰ ਲਗਾਤਾਰ ਝਟਕਾ ਦੇ ਰਹੀ ਹੈ। ਅੱਜ ਮੋਗਾ ਨੂੰ ਨਵਾਂ ਮੇਅਰ ਮਿਲਿਆ। ਇਸ ਨਾਲ ‘ਆਪ’ ਪੰਜਾਬ ‘ਚ ਪਾਰਟੀ ਦਾ ਪਹਿਲਾ ਮੇਅਰ ਬਣ ਗਿਆ ਹੈ। ਮੋਗਾ ਪੰਜਾਬ ਦੀ ਪਹਿਲੀ ਨਗਰ ਨਿਗਮ ਹੋਵੇਗੀ ਜਿਸ ਦਾ ਮੇਅਰ ਆਮ ਆਦਮੀ ਪਾਰਟੀ ਦਾ ਹੋਵੇਗਾ। ਦਰਅਸਲ, ਸੱਤਾਧਾਰੀ ਪਾਰਟੀ ਨੇ ਮੰਗਲਵਾਰ ਨੂੰ ਬੇਭਰੋਸਗੀ ਮਤਾ ਜਿੱਤ ਲਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕਾਂਗਰਸ ਦੀ ਨੀਤਿਕਾ ਭੱਲਾ ਖਿਲਾਫ 50 ਮੈਂਬਰਾਂ ਨੇ ਬੇਭਰੋਸਗੀ ਮਤਾ ਲਿਆਂਦਾ ਸੀ, ਜਿਸ ਨੂੰ ਉਹ ਜਿੱਤ ਨਹੀਂ ਸਕੀ ਸੀ। ਹਾਰ ਤੋਂ ਬਾਅਦ ਉਨ੍ਹਾਂ ਨੂੰ ਮੇਅਰ ਦਾ ਅਹੁਦਾ ਛੱਡਣਾ ਪਿਆ। ਅੱਜ ਹੋਈ ਵੋਟਿੰਗ ਦੌਰਾਨ ਕਾਂਗਰਸ ਦੇ ਮੇਅਰ ਨੂੰ 6 ਅਤੇ ‘ਆਪ’ ਨੂੰ 42 ਵੋਟਾਂ ਮਿਲੀਆਂ ਜਦਕਿ 2 ਵੋਟਰ ਗੈਰ ਹਾਜ਼ਰ ਰਹੇ। ਇਸ ਦੌਰਾਨ ‘ਆਪ’ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਧਰਮਕੋਟ ਤੋਂ ਵਿਧਾਇਕ ਲਾਡੀ ਦਾਸ ਵੀ ਮੌਜੂਦ ਸਨ।
ਮੰਗਲਵਾਰ ਨੂੰ ਹੋਈ ਨਗਰ ਨਿਗਮ (ਐਮ.ਸੀ.) ਹਾਊਸ ਦੀ ਮੀਟਿੰਗ ਦੌਰਾਨ 50 ਵਿੱਚੋਂ 48 ਕੌਂਸਲਰ ਹਾਜ਼ਰ ਹੋਏ। ‘ਆਪ’ ਦੀ ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ 48 ਕਾਰਪੋਰੇਟਰਾਂ ਵਿੱਚੋਂ 41 ਨੇ ‘ਆਪ’ ਦੇ ਹੱਕ ਵਿੱਚ ਵੋਟਾਂ ਪਾਈਆਂ। ਹੁਣ ਜਲਦੀ ਹੀ ਮੋਗਾ ਨਗਰ ਨਿਗਮ ਨੂੰ ‘ਆਪ’ ਪਾਰਟੀ ਵੱਲੋਂ ਨਵਾਂ ਮੇਅਰ ਮਿਲ ਜਾਵੇਗਾ। ਦੱਸ ਦੇਈਏ ਕਿ ਹੁਣ 2-3 ਵਿੱਚ ਆਪ ਪਾਰਟੀ ਦੇ ਮੇਅਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।
