ਡੋਲੀ ਵਾਲੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਲਾੜੀ ਦੀ ਹੋਈ ਮੌਤ, ਲਾੜਾ ਜ਼ਖਮੀ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਡੋਲੀ ਦੀ ਕਾਰ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਲਾੜੀ ਦੇ ਸਹੁਰੇ ਘਰ ਪਹੁੰਚਣ ਤੋਂ ਮਹਿਜ਼ 15 ਕਿਲੋਮੀਟਰ ਪਹਿਲਾਂ ਵਾਪਰਿਆ। ਇਸ ਹਾਦਸੇ ‘ਚ ਲਾੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲਾੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਹ ਸੀਕਰ ਦੇ ਲਕਸ਼ਮਣਗੜ੍ਹ ਇਲਾਕੇ ਦੇ ਬਾਟੜਾਨਾਊ ਪਿੰਡ ਦੇ ਰਘੁਵੀਰ ਜਾਟ ਦੇ ਘਰ ਤੋ ਸਾਹਮਣੇ ਆਇਆ ਹੈ। ਜਿਹਨਾ ਦਾ ਪੁੱਤਰ ਨਰਿੰਦਰ ਦੁਲਹਨ ਲੈ ਕੇ ਘਰ ਆ ਰਿਹਾ ਸੀ।

ਘਰ ਦੀਆਂ ਔਰਤਾਂ ਲਾੜਾ-ਲਾੜੀ ਦੇ ਸਵਾਗਤ ਲਈ ਤਿਆਰ ਸਨ। ਪਰ ਕੋਈ ਨਹੀਂ ਜਾਣਦਾ ਸੀ ਕਿ ਇਹ ਖੁਸ਼ੀ ਕੁਝ ਪਲਾਂ ਲਈ ਹੀ ਰਹੇਗੀ। ਜਾਣਕਾਰੀ ਅਨੁਸਾਰ, ਪਿੰਡ ਤੋਂ ਸਿਰਫ਼ 15 ਕਿਲੋਮੀਟਰ ਦੂਰ ਲਾੜੇ ਨਰਿੰਦਰ ਅਤੇ ਉਸਦੀ ਨਵ-ਵਿਆਹੀ ਦੁਲਹਨ ਖੁਸ਼ਬੂ ਉਰਫ਼ ਰੇਖਾ ਦੀ ਕਾਰ ਨੂੰ ਡੰਪਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਲਾੜੀ ਖੁਸ਼ਬੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਲਾੜਾ ਨਰਿੰਦਰ ਗੰਭੀਰ ਜ਼ਖ਼ਮੀ ਹੋ ਗਿਆ।

Tags :