ਮੈਕਸੀਕੋ ਵਿੱਚ ਏਲੀਅਨਸ ਦੀਆਂ ਲਾਸ਼ਾਂ ਨੇ ਸੱਭ ਨੂੰ ਕੀਤਾ ਹੈਰਾਨ

ਦੁਨੀਆ ਭਰ ਵਿੱਚ ਏਲੀਅਨਜ਼ ਦੀ ਮੌਜੂਦਗੀ ਨੂੰ ਲੈ ਕੇ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਪਰ ਅੱਜ ਤੱਕ ਇਸਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ। ਪਹਿਲੀ ਵਾਰ ਵਿਗਿਆਨੀਆਂ ਨੇ ਦੋ ਕਥਿਤ ਏਲੀਅਨਾਂ ਦੀਆਂ ਲਾਸ਼ਾਂ ਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਇੰਟਰਨੈੱਟ ‘ਤੇ ਖਲਬਲੀ ਮਚਾ ਦਿੱਤੀ ਹੈ। ਇਨ੍ਹਾਂ ਨੂੰ ਮੈਕਸੀਕੋ ਦੀ ਸੰਸਦ ਦੇ ਸਾਹਮਣੇ ਖੋਲ੍ਹਿਆ ਗਿਆ। ਵਿਗਿਆਨੀਆਂ ਦੇ ਅਨੁਸਾਰ, ਇਹ ਲਾਸ਼ਾਂ ਇੱਕ ਹਜ਼ਾਰ ਸਾਲ ਤੋਂ ਵੱਧ ਪੁਰਾਣੀਆਂ ਦੱਸੀਆਂ ਜਾਂਦੀਆਂ ਹਨ।

ਜਾਣਕਾਰੀ ਅਨੁਸਾਰ, ਵਿਗਿਆਨੀ ਦਾ ਦਾਅਵਾ ਹੈ ਕਿ ਇਹ ਲਾਸ਼ਾਂ ਯੂਐਫਓ ਦੇ ਮਲਬੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਇਹ ਯੂਐਫਓ ਕੁਜ਼ਕੋ, ਪੇਰੂ ਵਿੱਚ ਕਰੈਸ਼ ਹੋ ਗਿਆ ਸੀ। ਇਹ ਲਾਸ਼ਾਂ ਸਦੀਆਂ ਤੱਕ ਮਲਬੇ ਹੇਠ ਦੱਬੀਆਂ ਹੋਈਆਂ ਸਨ ਅਤੇ ਬਾਅਦ ਵਿੱਚ ਜੀਵਾਸ਼ਮ ਵਿੱਚ ਬਦਲ ਗਈਆਂ। ਜਦੋਂ ਉਨ੍ਹਾਂ ਨੂੰ ਲੱਭਿਆ ਤਾਂ ਇੱਕ ਡੱਬੇ ਵਿੱਚ ਰੱਖਿਆ ਗਿਆ ਸੀ। ਵਿਗਿਆਨੀਆਂ ਨੇ ਰੇਡੀਓਕਾਰਬਨ ਡੇਟਿੰਗ ਦੀ ਮਦਦ ਨਾਲ ਇਸ ਦੇ ਡੀਐਨਏ ਸਬੂਤਾਂ ਦਾ ਵੀ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਮੈਕਸੀਕਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਏਲੀਅਨਾਂ ਦੀਆਂ ਸੰਭਾਵਨਾਵਾਂ ‘ਤੇ ਹੋਰ ਕੰਮ ਕਰਨ ਦੀ ਇਜਾਜ਼ਤ ਦੇਣ।

Tags :