ਅੰਮ੍ਰਿਤਸਰ: ਏਅਰ ਇੰਡੀਆ ਨੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ‘ਈਜੀ ਕਨੈਕਟ’ (Easy Connect) ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਵਾ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਦੇ ਰਸਤੇ ਉੱਤਰੀ ਅਮਰੀਕਾ, ਬ੍ਰਿਟੇਨ, ਯੂਰਪ, ਆਸਟ੍ਰੇਲੀਆ, ਪੱਛਮੀ ਏਸ਼ੀਆ ਅਤੇ ਦੱਖਣੀ-ਪੂਰਬੀ ਏਸ਼ੀਆ ਸਮੇਤ 27 ਅੰਤਰਰਾਸ਼ਟਰੀ ਗੰਤਵਾਂ (Destinations) ਲਈ ਯਾਤਰੀਆਂ ਨੂੰ ਬੇਹੱਦ ਆਸਾਨ ਕਨੈਕਟੀਵਿਟੀ ਮਿਲੇਗੀ। ਇਹ ਅਹਿਮ ਸੇਵਾ ਕੇਂਦਰ ਸਰਕਾਰ ਦੇ ‘ਹੱਬ-ਐਂਡ-ਸਪੋਕ’ ਮਾਡਲ ਦੇ ਤਹਿਤ ਸ਼ੁਰੂ ਕੀਤੀ ਗਈ ਹੈ
ਮੁੱਖ ਵਿਸ਼ੇਸ਼ਤਾਵਾਂ ਅਤੇ ਸਹੂਲਤਾਂ
ਇੱਕੋ ਥਾਂ ’ਤੇ ਚੈੱਕ-ਇਨ ਅਤੇ ਇਮੀਗ੍ਰੇਸ਼ਨ: ਨਵੀਂ ਵਿਵਸਥਾ ਤਹਿਤ ਅੰਤਰਰਾਸ਼ਟਰੀ ਯਾਤਰੀ ਹੁਣ ਅੰਮ੍ਰਿਤਸਰ ਏਅਰਪੋਰਟ ’ਤੇ ਹੀ ਆਪਣੇ ਅੰਤਿਮ ਗੰਤਵ ਤੱਕ ਲਈ ਚੈੱਕ-ਇਨ ਅਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰ ਸਕਣਗੇ
ਬੈਗੇਜ ਅਤੇ ਟਰਮੀਨਲ ਦੀ ਸਮੱਸਿਆ ਤੋਂ ਛੁਟਕਾਰਾ: ਦਿੱਲੀ ਪਹੁੰਚਣ ’ਤੇ ਯਾਤਰੀਆਂ ਨੂੰ ਦੁਬਾਰਾ ਬੈਗੇਜ ਚੈੱਕ-ਇਨ ਕਰਵਾਉਣ ਜਾਂ ਟਰਮੀਨਲ ਬਦਲਣ ਦੀ ਕੋਈ ਲੋੜ ਨਹੀਂ ਪਵੇਗੀ। ਯਾਤਰੀ ਸਿੱਧੇ ਤੌਰ ’ਤੇ ਅੰਤਰਰਾਸ਼ਟਰੀ ਟਰਾਂਜ਼ਿਟ ਯਾਤਰੀ ਵਜੋਂ ਆਪਣੀ ਅੱਗੇ ਦੀ ਉਡਾਣ ਫੜ ਸਕਣਗੇ
ਵਿਦੇਸ਼ੀ ਏਅਰਪੋਰਟਾਂ ਦੀਆਂ ਲੰਬੀਆਂ ਪ੍ਰਕਿਰਿਆਵਾਂ ਤੋਂ ਰਾਹਤ: ਏਅਰ ਇੰਡੀਆ ਦੇ ਗਵਰਨੈਂਸ, ਰਿਸਕ, ਕੰਪਲਾਇੰਸ ਅਤੇ ਕਾਰਪੋਰੇਟ ਅਫੇਅਰਜ਼ ਦੇ ਗਰੁੱਪ ਹੈੱਡ ਪੀ. ਬਾਲਾਜੀ ਨੇ ਦੱਸਿਆ ਕਿ ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਵਿੱਚ ਵੱਸਦੇ ਹਨ। ਇਸ ਸੇਵਾ ਨਾਲ ਯਾਤਰੀਆਂ ਨੂੰ ਵਿਦੇਸ਼ੀ ਹਵਾਈ ਅੱਡਿਆਂ ’ਤੇ ਲੰਬੀਆਂ ਟਰਾਂਜ਼ਿਟ ਪ੍ਰਕਿਰਿਆਵਾਂ ਤੋਂ ਵੱਡੀ ਰਾਹਤ ਮਿਲੇਗੀ
ਉਡਾਣਾਂ ਦਾ ਸਮਾਂ (Flight Schedule)
ਏਅਰ ਇੰਡੀਆ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ ਦੋ ਉਡਾਣਾਂ ਚਲਾਈਆਂ ਜਾਣਗੀਆਂ:
ਪਹਿਲੀ ਉਡਾਣ (ਏਆਈ-1113): ਸਵੇਰੇ 9:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 10:40 ਵਜੇ ਦਿੱਲੀ ਪਹੁੰਚੇਗੀ
ਕਿੱਥੇ ਮਿਲੇਗੀ ਕਨੈਕਟੀਵਿਟੀ: ਇਸ ਉਡਾਣ ਰਾਹੀਂ ਯਾਤਰੀ ਲੰਡਨ, ਬਰਮਿੰਘਮ, ਪੈਰਿਸ, ਮਿਲਾਨ, , ਵਿਆਨਾ, ਐਮਸਟਰਡਮ, ਜਿਊਰਖ, ਫਰੈਂਕਫਰਟ ਅਤੇ ਰੋਮ ਸਮੇਤ ਕਈ ਪ੍ਰਮੁੱਖ ਯੂਰਪੀ ਸ਼ਹਿਰਾਂ ਲਈ ਜਾ ਸਕਣਗੇ
ਦੂਜੀ ਉਡਾਣ (ਏਆਈ-1115): ਰਾਤ 10:00 ਵਜੇ ਰਵਾਨਾ ਹੋ ਕੇ ਰਾਤ 11:20 ਵਜੇ ਦਿੱਲੀ ਪਹੁੰਚੇਗੀ
ਕਿੱਥੇ ਮਿਲੇਗੀ ਕਨੈਕਟੀਵਿਟੀ: ਇਸ ਰਾਤ ਦੀ ਉਡਾਣ ਜ਼ਰੀਏ ਨਿਊਯਾਰਕ, ਨੇਵਾਰਕ, ਸਾਨ ਫਰਾਂਸਿਸਕੋ, ਸ਼ਿਕਾਗੋ, ਟੋਰਾਂਟੋ, ਵੈਂਕੂਵਰ, ਮੈਲਬੌਰਨ, ਸਿਡਨੀ, ਫੁਕੇਤ, ਬਾਲੀ ਅਤੇ ਦੁਬਈ ਆਦਿ ਗੰਤਵਾਂ ਲਈ ਆਸਾਨੀ ਨਾਲ ਕੁਨੈਕਟਿੰਗ ਉਡਾਣਾਂ ਉਪਲਬਧ ਹੋਣਗੀਆਂ