ਬੇਟੀ ਦੀ ਮਦਦ ਦੀ ਥਾਂ ਮਾ ਨੇ 6 ਕਰੋੜ ਕਰ ਦਿੱਤੇ ਦਾਨ,

ਚੀਨ ਚ ਇਕ ਔਰਤ ਨੇ ਆਪਣੀ ਸਾਰੀ ਜਾਇਦਾਦ ਕਰੀਬ ਕਰੀਬ 6 ਕਰੋੜ ਰੁਪਏ ਦਾਨ ਕਰ ਦਿੱਤੀ ਦਾਨ ਕਰਨ ਤੋਂ ਬਾਅਦ ਉਹ ਸੜਕਾਂ ‘ਤੇ ਘੁੰਮਦੀ ਨਜ਼ਰ ਆ ਰਹੀ ਹੈ। ਇਹ ਔਰਤ ਇਸ ਲਈ ਚਰਚਾ ‘ਚ ਹੈ ਕਿਉਂਕਿ ਉਸ ਨੇ ਆਪਣੀ ਬੇਟੀ ਨੂੰ ਇਕ ਪੈਸਾ ਵੀ ਨਹੀਂ ਦਿੱਤਾ।ਉਸ ਦੀ ਬੇਟੀ ਸਕੂਲ ਦੀ ਫੀਸ ਭਰਨ ਲਈ ਵੀ ਪਰੇਸ਼ਾਨ ਹੈ, ਪਰ ਇਸ ਦੇ ਬਾਵਜੂਦ ਇਸ ਔਰਤ ਨੇ ਬੇਟੀ ਜਾਂ ਪਰਿਵਾਰ ਨੂੰ ਕੁਝ ਨਹੀਂ ਦਿੱਤਾ।  ਇਸ ਔਰਤ ਦਾ ਇੱਕ ਇੰਟਰਵਿਊ ਵੀ ਵਾਇਰਲ ਹੋਇਆ ਹੈ। ਜਿਸ’ਚ ਔਰਤ ਨੇ ਦੱਸਿਆ ਕਿ ਉਸ ਨੇ ਆਪਣੇ ਮਾਤਾ-ਪਿਤਾ ਜਾਂ ਬੇਟੀ ਲਈ ਕੁਝ ਨਹੀਂ ਛੱਡਿਆ.| ਆਪਣੀ ਕਰਜ਼ਾਈ ਧੀ ਦੀ ਮਦਦ ਕਰਨ ਦੀ ਬਜਾਏ ਇਸ ਔਰਤ ਨੇ ਆਪਣੀ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਜੋ ਪੈਸਾ ਮਿਲਿਆ, ਉਹ ਉਸ ਨੇ ਦਾਨ ਕਰ ਦਿੱਤਾ। ਜਿਸ ਤੋਂ ਬਾਅਦ ਚੀਨ ਵਿੱਚ ਵੀ ਇਸ ਔਰਤ ਦੀ ਆਲੋਚਨਾ ਹੋ ਰਹੀ ਹੈ।