ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ (ਆਪ) ਦਾ ਰਾਸ਼ਟਰੀ ਕਨਵੀਨਰ ਦੁਬਾਰਾ ਚੁਣਿਆ ਗਿਆ

ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ (ਆਪ) ਦਾ ਰਾਸ਼ਟਰੀ ਕਨਵੀਨਰ ਦੁਬਾਰਾ ਚੁਣਿਆ ਗਿਆ ਹੈ। ਵਰਚੁਅਲ ਤੌਰ ‘ਤੇ ਹੋਈ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਮੀਟਿੰਗ ਵਿੱਚ 330 ਮੈਂਬਰਾਂ ਨੇ ਹਿੱਸਾ ਲਿਆ, ਜਿੱਥੇ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ।

ਇਸ ਮੀਟਿੰਗ ਦੌਰਾਨ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਵੀ ਚੋਣ ਕੀਤੀ ਗਈ। ਪੰਕਜ ਗੁਪਤਾ ਨੂੰ ਰਾਸ਼ਟਰੀ ਸਕੱਤਰ ਜਦੋਂ ਕਿ ਐਨਡੀ ਗੁਪਤਾ ਨੂੰ ਖਜ਼ਾਨਚੀ ਵਜੋਂ ਬਰਕਰਾਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ 23 ਮੈਂਬਰੀ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਹੈ।

Tags :