ਸੰਤ ਬਾਬਾ ਮਾਨ ਜੀ ਪਿਹੋਵਾ ਵਾਲਿਆਂ ਦਾ ਹੋਇਆ ਦੇਹਾਂਤ, ਲੰਮੇ ਸਮੇਂ ਤੋ ਚੱਲ ਰਹੇ ਸਨ ਬਿਮਾਰ

ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦਾ ਦੇਹਾਂਤ ਹੋ ਗਿਆ ਹੈ। ਸੂਤਰਾਂ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ 10 ਅਪ੍ਰੈਲ ਨੂੰ ਪਿੰਡ ਪਿਹੋਵਾ ਵਿਖੇ ਕੀਤਾ ਜਾਵੇਗਾ। ਦੱਸ ਦਈਏ ਕਿ ਬਾਬਾ ਮਾਨ ਸਿੰਘ ਜੀ ਕਾਫੀ ਲੰਮੇ ਸਮੇਂ ਤੋ ਬਿਮਾਰ ਚੱਲ ਰਹੇ ਸਨ ਅਤੇ ਉਹ ਚੰਡੀਗੜ੍ਹ ਦੇ ਇੱਕ ਹਸਪਤਾਲ ਤੋ ਇਲਾਜ ਕਰਵਾ ਰਹੇ ਸਨ । ਬਾਬਾ ਮਾਨ ਸਿੰਘ ਜੀ ਦੀ ਉਮਰ 80 ਸਾਲ ਤੋ ਵੱਧ ਦੱਸੀ ਜਾ ਰਹੀ ਹੈ ਅਤੇ ਉਹ ਧਾਰਮਿਕ ਬਿਰਤੀ ਦੇ ਮਾਲਿਕ ਸਨ ਜੋ ਕਿ ਕੀਰਤਨ ਰਾਹੀ ਗੁਰਬਾਣੀ ਦਾ ਪ੍ਰਚਾਰ ਕਰਦੇ ਸਨ। ਉਹਨਾਂ ਪਿਹੋਵਾ ਵਿੱਚ ਇੱਕ ਸਕੂਲ ਵੀ ਖੋਲਿਆ ਸੀ ਜਿਸ ਵਿੱਚ 2 ਹਜਾਰ ਤੋ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਇਸਤੋ ਇਲਾਵਾ ਉਹ ਲੰਗਰ ਸੇਵਾ ਲਈ ਵੀ ਪ੍ਰਸਿੱਧ ਸਨ।

Tags :