ਯੂਪੀ ਦੇ ਮੁਰਾਦਾਬਾਦ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੈਂਕ ਆਫ ਬੜੌਦਾ ਦੀ ਇੱਕ ਸ਼ਾਖਾ ਵਿੱਚ ਇੱਕ ਵਿਅਕਤੀ ਵੱਲੋ ਆਪਣੀ ਬੇਟੀ ਦੇ ਵਿਆਹ ਲਈ 18 ਲੱਖ ਰੁਪਏ ਬੈਕ ਦੇ ਲਾਕਰ ਵਿੱਚ ਰੱਖੇ ਹੋਏ ਸਨ ਜਦੋ ਉਸਨੇ ਕਈ ਮਹੀਨਿਆਂ ਬਾਅਦ ਪੈਸੇ ਕਢਵਾਉਣ ਬਾਰੇ ਸੋਚਿਆ ਤਾਂ ਉਹ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਗਿਆ। ਕਿਉਕਿ ਲਾਕਰ ਵਿੱਚ ਰੱਖੇ ਸਾਰੇ ਪੈਸਿਆ ਨੂੰ ਸਿਉਂਕ ਲੱਗ ਚੁੱਕੀ ਸੀ ਤੇ ਪੈਸੇ ਪਾਊਡਰ ਬਣ ਚੁੱਕੇ ਸਨ।
ਔਰਤ ਨੇ ਇਸ ਬਾਰੇ ਬ੍ਰਾਂਚ ਮੈਨੇਜਰ ਨੂੰ ਸੂਚਿਤ ਕੀਤਾ ਅਤੇ ਫਿਰ ਜਾਂਚ ਸ਼ੁਰੂ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਮੁਰਾਦਾਬਾਦ ਦੇ ਆਸ਼ਿਆਨਾ ‘ਚ ਰਹਿਣ ਵਾਲੀ ਅਲਕਾ ਪਾਠਕ ਨਾਂ ਦੀ ਔਰਤ ਨੇ ਆਪਣੀ ਛੋਟੀ ਬੇਟੀ ਦੇ ਵਿਆਹ ਲਈ ਗਹਿਣਿਆਂ ਸਮੇਤ 18 ਲੱਖ ਰੁਪਏ ਦੀ ਨਕਦੀ ਰੱਖੀ ਸੀ। ਇਸ ਦੇ ਨਾਲ ਹੀ ਜਦੋਂ ਬੈਂਕ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਬ੍ਰਾਂਚ ਮੈਨੇਜਰ ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟ ਤਿਆਰ ਕਰਕੇ ਭੇਜ ਦਿੱਤੀ ਗਈ ਹੈ। ਜਿਵੇਂ ਹੀ ਰਿਪੋਰਟ ਆਵੇਗੀ, ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਜਾਣਕਾਰੀ ਦਿੱਤੀ ਜਾਵੇਗੀ।