ਬੇਕਾਬੂੂੂ ਗੱਡੀ ਨਹਿਰ ਵਿੱਚ ਡਿੱਗੀ, 5 ਲੋਕਾਂ ਦੀ ਮੌਤ

 ਬਿਹਾਰ ਦੇ ਸਾਰਨ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਛਪਰਾ ‘ਚ ਸ਼ਰਧਾ ਦਾ ਭੋਜ ਲਗਾ ਕੇ ਗੋਪਾਲਗੰਜ ਵਾਪਸ ਆ ਰਹੀ 6 ਲੋਕਾਂ ਨਾਲ ਭਰੀ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਨਹਿਰ ‘ਚ ਡਿੱਗ ਗਈ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ।

ਇਹ ਘਟਨਾ ਮਸ਼ਰਕ ਥਾਣਾ ਖੇਤਰ ਦੇ ਕਰਨਾ ਕੁਦਰੀਆ ਪਿੰਡ ਦੀ ਹੈ। ਪੁਲਿਸ ਨੇ ਸਕਾਰਪੀਓ ਗੱਡੀ ‘ਚੋਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਛਪਰਾ ਪਹੁੰਚਾ ਦਿਤੀਆ ।

Tags :