ਲੁਧਿਆਣਾ : ਅੱਜ ਤੋਂ ਪੰਜਾਬ ਦੇ ਸਾਰੇ RTO ਦਫ਼ਤਰਾਂ ਦੀਆਂ ਸੇਵਾਵਾਂ ਸਿੱਧੇ ਸੇਵਾ ਕੇਂਦਰਾਂ ਵਿੱਚ ਸ਼ਿਫਟ ਹੋ ਗਈਆਂ ਹਨ। CM ਭਗਵੰਤ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ‘ਚ RTO ਦੀਆਂ 100% ਫੇਸਲੈੱਸ ਸੇਵਾਵਾਂ ਦਾ ਉਦਘਾਟਨ ਕੀਤਾ
ਇਸ ਮੌਕੇ CM ਮਾਨ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਹੈ ਅਤੇ ਇਸਨੂੰ ਉਹਨਾਂ ਨੇ “ਡਿਜ਼ੀਟਲ ਡੇਅ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਚਲਾਨ, ਆਰਸੀ ਅਤੇ ਲਾਇਸੈਂਸ ਵਰਗੇ ਕੰਮਾਂ ਲਈ ਘੰਟਿਆਂ ਲਾਈਨਾਂ ਵਿੱਚ ਖੜ੍ਹਾ ਰਹਿਣਾ ਪੈਂਦਾ ਸੀ, ਜਿੱਥੇ ਭ੍ਰਿਸ਼ਟਾਚਾਰ ਚਰਮ ‘ਤੇ ਸੀ। ਹੁਣ ਸਰਕਾਰ ਨੇ ਇਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ — ਭ੍ਰਿਸ਼ਟਾਚਾਰ ਨੂੰ ਤਾਲਾ ਲਾ ਕੇ ਚਾਬੀ ਕੂੜੇਦਾਨ ਵਿੱਚ ਸੁੱਟ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕਿਸੇ ਵੀ ਦਲਾਲ ਜਾਂ ਏਜੰਟ ਦੀ ਲੋੜ ਨਹੀਂ ਰਹੇਗੀ। ਲੋਕ 1076 ‘ਤੇ ਕਾਲ ਕਰਕੇ ਵੀ ਲਰਨਿੰਗ ਲਾਇਸੈਂਸ ਲਈ ਅਰਜ਼ੀ ਦੇ ਸਕਦੇ ਹਨ।
ਹੁਣ ਪੰਜਾਬ ਵਿੱਚ 56 RTO ਸੇਵਾਵਾਂ ਔਨਲਾਈਨ ਪੋਰਟਲ ਅਤੇ ਸੇਵਾ ਕੇਂਦਰਾਂ ਰਾਹੀਂ ਉਪਲਬਧ ਹੋਣਗੀਆਂ। ਰਾਜ ਵਿੱਚ ਇਸ ਵੇਲੇ 544 ਸੇਵਾ ਕੇਂਦਰ ਕੰਮ ਕਰ ਰਹੇ ਹਨ, ਜਿੱਥੋਂ ਲੋਕ ਟ੍ਰਾਂਸਪੋਰਟ ਵਿਭਾਗ ਦੀ ਹਰ ਸੇਵਾ ਦਾ ਲਾਭ ਲੈ ਸਕਣਗੇ। ਚਾਹੇ ਘਰੋਂ ਔਨਲਾਈਨ ਅਰਜ਼ੀ ਦੇਣੀ ਹੋਵੇ ਜਾਂ ਸੇਵਾ ਕੇਂਦਰ ਪ੍ਰਤੀਨਿਧੀ ਨੂੰ ਘਰ ਬੁਲਾਉਣਾ — ਦੋਵੇਂ ਵਿਕਲਪ ਉਪਲਬਧ ਹਨ।
ਇਹ ਕਦਮ ਭ੍ਰਿਸ਼ਟਾਚਾਰ ਦੀਆਂ ਲਗਾਤਾਰ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਹੁਣ RTO ਕਰਮਚਾਰੀਆਂ ਅਤੇ ਜਨਤਾ ਵਿੱਚ ਸਿੱਧਾ ਸੰਪਰਕ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ, ਜਿਸ ਨਾਲ ਭ੍ਰਿਸ਼ਟਾਚਾਰ ‘ਤੇ ਪੂਰੀ ਰੋਕ ਲੱਗਣ ਦੀ ਉਮੀਦ ਹੈ

#kejirwlnews #cmbhagwantmannnews #rtonews #punjablatestnews
