ਚੀਨ ਅੱਗੇ ਝੁਕੇ ਡੋਨਾਲਡ ਟਰੰਪ, 10% TARRIF ਕਟੌਤੀ ਕਰਨ ਦਾ ਐਲਾਨ ਕੀਤਾ

ਨਵੀ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਚੀਨੀ ਸਮਕੱਖ ਸੀ ਜਿਨਪਿੰਗ ਅੱਜ ਦੱਖਣੀ ਕੋਰੀਆ ਦੇ ਬੁਸਾਨ ਸ਼ਹਿਰ ਵਿੱਚ ਇਕ-ਦੂਜੇ ਨਾਲ ਮੁਲਾਕਾਤ ਕੀਤੀ ਹੈ । ਦੋਵੇਂ ਨੇਤਾਵਾਂ ਦੀ ੬ ਸਾਲ ਬਾਅਦ ਇਹ ਮੁਲਾਕਾਤ ਬੁਸਾਨ ਸ਼ਹਿਰ ਵਿੱਚ ਹੋਈ ਆ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਮੁਲਾਕਾਤ ਦੌਰਾਨ ਚੀਨ-ਅਮਰੀਕਾ ਸੰਬੰਧਾਂ ਅਤੇ ਸਾਂਝੇ ਚਿੰਤਾ ਵਾਲੇ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ।

ਮੀਟਿੰਗ ਖਤਮ ਹੋਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ‘ਤੇ ਲਗੇ ਟੈਰਿਫ਼ ਵਿੱਚ 10 ਫੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਬੁਸਾਨ ਵਿੱਚ ਚੀਨੀ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਇਹ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਸਖ਼ਤ ਰੁਖ ਦੇ ਕਾਰਨ ਅਮਰੀਕਾ ਨੂੰ ਝੁਕਣਾ ਪਿਆ ਹੈ। ਹੁਣ ਸੰਭਾਵਨਾ ਹੈ ਕਿ ਅਮਰੀਕਾ ਲਈ ਰੇਅਰ ਅਰਥ ਦੀ ਸਪਲਾਈ ਦਾ ਰਸਤਾ ਖੁਲ੍ਹ ਸਕਦਾ ਹੈ

#trumpmeetsXI #southkoreasummit #chinaXIJingping #trump #trumpLatestnews