ਮੋਗਾ : ਕੈਪਟਨ ਅਮਰਿੰਦਰ ਨੇ ਵੀਰਵਾਰ ਨੂੰ ਮੋਗਾ ਵਿੱਚ ਪਹੁੰਚ ਕੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਉਹ ਫਰੀਦਕੋਟ ਜਾ ਰਹੇ ਸਨ, ਪਰ ਰਸਤੇ ਵਿੱਚ ਮੋਗਾ ਰੁਕ ਗਏ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਬਾਅਦ ਉਹ ਜਨਤਕ ਤੌਰ ‘ਤੇ ਬਾਹਰ ਆਏ ਹਨ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਉਹ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਫੌਜੀ ਦੌਰਾਨੀ ਵਿੱਚ ਰੀੜ੍ਹ ਦੀ ਹੱਡੀ ਵਿੱਚ ਲੱਗੀ ਸੱਟ ਕਾਰਨ ਉਹ ਇਲਾਜ ਕਰਵਾ ਰਹੇ ਸਨ। ਹੁਣ ਉਹ ਪੂਰੀ ਤਰ੍ਹਾਂ ਠੀਕ ਹਨ ਅਤੇ ਦੁਬਾਰਾ ਚੋਣ ਮੈਦਾਨ ਵਿੱਚ ਵਾਪਸੀ ਕਰ ਰਹੇ ਹਨ। ਕੈਪਟਨ ਨੇ ਦ੍ਰਿੜ਼ਤਾ ਨਾਲ ਕਿਹਾ, “ਮੈਂ ਹੁਣ ਵਾਪਸ ਆਇਆ ਹਾਂ ਤੇ ਜਿੱਤ ਹਾਸਲ ਕਰਕੇ ਹੀ ਛੱਡਾਂਗਾ।”
ਉਨ੍ਹਾਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਵੇਂ ਅਜੇ ਦੂਰ ਹਨ, ਪਰ ਉਸ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਗਰਮ ਹੋ ਜਾਵੇਗਾ। “ਅਸੀਂ ਪੂਰੀ ਤਰ੍ਹਾਂ ਭਾਜਪਾ ਦਾ ਸਮਰਥਨ ਕਰਾਂਗੇ। ਲੋਕਾਂ ਦਾ ਭਾਜਪਾ ਪ੍ਰਤੀ ਰੁਝਾਨ ਬਦਲਿਆ ਹੈ
ਗੱਠਜੋੜ ਦੇ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ ਮਹੱਤਵਪੂਰਣ ਕੰਮ ਕੀਤੇ ਹਨ, ਜਿਸ ਕਾਰਨ ਲੋਕਾਂ ਵਿੱਚ ਭਾਜਪਾ ਪ੍ਰਤੀ ਭਰੋਸਾ ਵਧਿਆ ਹੈ। “ਲੋਕ ਸਾਡੇ ਨਾਲ ਜੁੜ ਰਹੇ ਹਨ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰਨ ਦੀ ਲੋੜ ਪਵੇਗੀ। ਭਾਜਪਾ ਆਪਣੇ ਦਮ ‘ਤੇ ਚੋਣਾਂ ਲੜਨ ਦੇ ਯੋਗ ਹੈ,” ਉਨ੍ਹਾਂ ਕਿਹਾ। ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਕਿ ਆਖਰੀ ਫੈਸਲਾ ਗੱਠਜੋੜ ਬਾਰੇ ਪਾਰਟੀ ਹਾਈਕਮਾਂਡ ਹੀ ਲਵੇਗੀ

