ਤਰਨਤਾਰਨ ਦੇ ਨੌਜ਼ਵਾਨ ਦੀ ਕਨੈਡਾ ਵਿੱਚ ਹੋਈ ਮੌਤ

ਪੰਜਾਬੀ ਨੌਜਵਾਨ ਲਗਾਤਾਰ ਵਧੀਆ ਸੁੱਖ ਸਹੂਲਤਾ ਲਈ ਵਿਦੇਸ਼ ਦਾ ਰੁੱਖ ਕਰ ਰਹੇ ਹਨ। ਪਰ ਇਸ ਦੋਰਾਨ ਆਏ ਦਿਨ ਕੋਈ ਨਾ ਕੋਈ ਪੰਜਾਬੀ ਨੌਜ਼ਵਾਨਾ ਨੂੰ ਲੈ ਕੇ ਦੁੱਖਦਾਈ ਖਬਰ ਸਾਹਮਣੇ ਆਉਦੀ ਰਹਿੰਦੀ ਹੈ। ਅਜਿਹੀ ਹੀ ਇੱਕ ਹੋਰ ਖਬਰ ਵਿਦੇਸ਼ ਵਿੱਚ ਗਏ ਤਰਨਤਾਰਨ ਦੇ ਨੌਜਵਾਨ ਦੀ ਆਈ ਹੈ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਨਾਗੋਕੇ ਦੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਕਨੇਡਾ ਵਿੱਚ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਉਮਰ ਤਕਰੀਬਨ 34-35 ਸਾਲ ਜੋ ਤਕਰੀਬਨ ਦੋ ਸਾਲ ਪਹਿਲਾਂ ਹੀ ਕਨੇਡਾ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ।  ਜਿਸ ਦੀ ਵਾਈਫ ਅਤੇ ਦੋ ਬੱਚੇ ਤਕਰੀਬਨ ਦੋ ਮਹੀਨੇ ਪਹਿਲਾਂ ਹੀ ਕਨੇਡਾ ਵਿੱਚ ਗਏ ਸੀ । ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਕੋਲੋਂ ਮਿਰਤਕ ਨੋਜਵਾਨ ਦੀ ਕਨੇਡਾ ਵਿੱਚੋਂ ਮ੍ਰਿਤਕ ਦੇਹ ਨੂੰ ਲਿਆਉਣ ਦੀ ਮੰਗ ਕੀਤੀ ਹੈ ਤਾਂ ਕਿ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰ ਸਕਣ ।

Tags :