ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਜਲੰਧਰ ਦੌਰੇ ‘ਤੇ ਹਨ। ਅੱਜ ਉਨ੍ਹਾਂ ਵੱਲੋਂ 150 ਮੁਹੱਲਾ ਕਲੀਨਿਕਾਂ ਦੀ ਸੌਗਾਤ ਦਿੱਤੀ ਜਾਵੇਗੀ। ਇਸ ਮੌਕੇ CM ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੋਂ ਤੱਕ ਟੈਕਨਾਲੋਜੀ ਦਾ ਸਵਾਲ ਹੈ ਅਸੀਂ ਪੰਜਾਬ ਨੂੰ ਅਪਗਰੇਡ ਕੀਤਾ। ਮੈਂ ਚੇਨਈ, ਹੈਦਰਾਬਾਦ, ਬੰਗਲੌਰ, ਦਿੱਲੀ, ਮੁੰਬਈ ਸਾਰੀਆਂ ਥਾਵਾਂ ‘ਤੇ ਗਿਆ।
ਅਸੀਂ ਮੋਹਾਲੀ ਵਿਚ ਸਟਾਰਅੱਪ ਦਾ ਸੈਟਅੱਪ ਕੀਤਾ ਤੇ ਅੱਜ ਪੰਜਾਬ ‘ਚ ਪਿਛਲੇ ਕਰੀਬ ਦੋ ਸਾਲਾਂ ਦੌਰਾਨ ਨਾਮੀ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। ਹੁਣ ਤੱਕ 70, 000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ‘ਚ ਆ ਚੁੱਕਿਆ ਹੈ… ਵਪਾਰ ਦੇ ਨਾਲ-ਨਾਲ ਅਸੀਂ ਰੁਜ਼ਗਾਰ ਨੂੰ ਵੀ ਅਹਿਮੀਅਤ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਸ ਦੇ ਨਤੀਜੇ ਵਜੋਂ ਵੱਡੀਆਂ-ਵੱਡੀਆਂ ਕੰਪਨੀਆਂ ਪੰਜਾਬ ਵਿਚ ਨਿਵੇਸ਼ ਕਰ ਰਹੀਆਂ ਹਨ।
ਟਾਟਾ ਸਟੀਲ ਆਪਣੀਆਂ ਫੈਕਟਰੀਆਂ ਲੁਧਿਆਣਾ ਵਿਚ ਲਗਾ ਰਹੇ ਹਨ ਜੋ ਜਮਸ਼ੇਦਪੁਰ ਤੋਂ ਬਾਅਦ ਦੇਸ਼ ਦੀ ਦੂਜੀ ਵੱਡੀ ਫੈਕਟਰੀ ਹੋਵੇਗੀ। ਇਨ੍ਹਾਂ ਸਾਰੇ ਕੰਮਾਂ ਵਾਸਤੇ ਬਹੁਤ ਸਾਰੇ ਇੰਜੀਨੀਅਰ ਚਾਹੀਦੇ ਹੋਣਗੇ ਤੇ ਰੁਜ਼ਗਾਰ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆ ਵੰਡਣ ਵਾਲੇ ਬਣਾਉਣਾ ਚਾਹੁੰਦੇ ਹਾਂ।
