ਦੁਨੀਆਂ ਦਾ ਸੱਭ ਤੋ ਅਮੀਰ ਕੁੱਤਾ! 30 ਅਰਬ ਦਾ ਮਾਲਿਕ, ਜਿਊਂਦਾ ਲਗਜ਼ਰੀ ਲਾਇਫ

ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਬਾਰੇ ਤਾਂ ਸੁਣਿਆ ਹੋਵੇਗਾ, ਪਰ ਦੁਨੀਆ ਦੇ ਸਭ ਤੋਂ ਅਮੀਰ ਕੁੱਤੇ ਬਾਰੇ ਸ਼ਾਇਦ ਹੀ ਸੁਣਿਆ ਹੋਵੇ। ਜਿਸਨੂੰ ਸੁਣਕੇ ਤੁਸੀ ਹੈਰਾਨ ਰਹਿ ਜਾਵੋਗੇ। ਕੁੱਤਾ ਜੋ ਕਿ ਅਮੀਰ ਲੋਕਾ ਦੀ ਤਰਾਂ ਲਗਜ਼ਰੀ ਤੇ ਲਾਈਫ ਸਟਾਈਲ ਜਿੰਦਗੀ ਜਿਉਂਦਾ ਹੈ। ਅਜਿਹਾ ਸ਼ਾਨਦਾਰ ਜੀਵਨ ਬਹੁਤ ਸਾਰੇ ਲੋਕਾਂ ਲਈ ਸੰਭਵ ਵੀ ਨਹੀਂ ਹੈ। ਇਸ ਕੁੱਤੇ ਦਾ ਨਾਂ ਗੰਥਰ VI ਹੈ, ਜੋ ਕਿ ਜਰਮਨ ਸ਼ੈਫਰਡ ਹੈ। ਇਸ ਕੁੱਤੇ ਕੋਲ ਕਰੀਬ 30 ਅਰਬ ਰੁਪਏ ਦੀ ਜਾਇਦਾਦ ਹੈ।

ਇਹ ਅਸਾਧਾਰਨ ਜਾਨਵਰ BMW ਦੀ ਸਵਾਰੀ ਕਰਦਾ ਹੈ। ਇਸ ਕੁੱਤੇ ਦੇ ਨਾਂ ‘ਤੇ ਨਾ ਸਿਰਫ ਕਈ ਬੰਗਲੇ ਹਨ, ਇਸਤੋਂ ਇਲਾਵਾ ਇਕ ਫੁੱਟਬਾਲ ਕਲੱਬ ਵੀ ਹੈ। ਗੰਥਰ VI ਮਸ਼ਹੂਰ ਪੌਪ ਗਾਇਕਾ ਮੈਡੋਨਾ ਦੇ ਪੁਰਾਣੇ ਘਰ ਵਿੱਚ ਰਹਿੰਦਾ ਹੈ, ਜਿਸ ਕੋਲ ਇੱਕ ਵੱਡੀ ਯਾਟ ਵੀ ਹੈ। ਬਹਾਮਾਸ ਦੇ ਵਿਲਾ ਤੋਂ ਵੀ ਨੌਕਰ ਇੱਥੇ ਆਉਂਦੇ ਹਨ। ਇਹ ਕੁੱਤਾ ਕੈਰੇਬੀਅਨ ਟਾਪੂ ‘ਤੇ ਸਥਿਤ 6 ਅਰਬ 81 ਕਰੋੜ ਰੁਪਏ ਦੇ ਆਪਣੇ ਘਰ ‘ਚ ਰਹਿੰਦਾ ਹੈ। ਅਸਲ ਵਿੱਚ ਮੀਆਂ ਗੰਥਰ ਕਾਰਪੋਰੇਸ਼ਨ ਦਾ ਸੀਈਓ ਹੈ, ਜੋ ਇਸ ਕੁੱਤੇ ਦੇ ਅਸਲੀ ਮਾਲਕ ਵੱਲੋਂ ਛੱਡੀ ਗਈ 29 ਅਰਬ 2 ਕਰੋੜ ਰੁਪਏ ਦੀ ਜਾਇਦਾਦ ਦੀ ਦੇਖ-ਰੇਖ ਕਰ ਰਿਹਾ ਹੈ।

ਜਰਮਨ ਕਾਊਂਟੇਸ ਕਾਰਲੋਟਾ ਲੇਬੇਨਸਟਾਈਨ ਨੇ ਆਪਣੀ ਸਾਰੀ ਦੌਲਤ ਇਸ ਕੁੱਤੇ ਦੇ ਨਾਮ ਕਰ ਦਿੱਤੀ ਸੀ। ਗੰਥਰ ਦੇ ਪੀਆਰ ਲੱਕੀ ਕਾਰਲਸਨ ਮੁਤਾਬਕ ਲੀਬੇਨਸਟਾਈਨ ਦੀ ਮੌਤ ਦੇ ਸਮੇਂ ਕੋਈ ਨਜ਼ਦੀਕੀ ਰਿਸ਼ਤੇਦਾਰ ਨਹੀਂ ਸਨ, ਇਸ ਲਈ ਲੀਬੇਨਸਟਾਈਨ ਨੇ ਆਪਣੀ ਸਾਰੀ ਜਾਇਦਾਦ ਆਪਣੇ ਪਿਆਰੇ ਕੁੱਤੇ ਦੇ ਨਾਮ ‘ਤੇ ਛੱਡ ਦਿੱਤੀ। ਇਸ ਤੋਂ ਬਾਅਦ ਗੰਥਰ ਦੇ ਨਾਂ ‘ਤੇ ਇਕ ਟਰੱਸਟ ਬਣਾਇਆ ਗਿਆ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੀ ਜਾਇਦਾਦ ਗੰਥਰ ਅਤੇ ਉਸ ਦੇ ਪਰਿਵਾਰ ਕੋਲ ਰਹੇ। ਹਾਲ ਹੀ ‘ਚ ਗੰਥਰ ‘ਤੇ ਇਕ ਫਿਲਮ ਵੀ ਬਣ ਰਹੀ ਹੈ, ਜੋ ਕਾਫੀ ਚਰਚਾ ਦਾ ਵਿਸ਼ਾ ਵੀ ਬਣ ਰਹੀ ਹੈ।

Tags :