ਗੁਰਦਾਸਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਕਿ 2 ਬੱਚਿਆਂ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਬੱਚਿਆਂ ਦੀ ਪਹਿਚਾਣ ਹਰਪ੍ਰੀਤ ਉਮਪ ਸਾਢੇ ਚਾਰ ਸਾਲ ਤੇ ਜਸਪ੍ਰੀਤ ਕੋਰ ਉਮਰ ਸਾਢੇ 6 ਸਾਲ ਵਜੋ ਹੋਈ ਹੈ। ਉਕਤ ਪਰਿਵਾਰ 3 ਸਾਲ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸੀ।
ਬੱਚਿਆਂ ਦਾ ਪਿਤਾ ਹਰਪਾਲ ਸਿੰਘ ਤੇ ਮਾਂ ਅਮਨ ਘਰੋਂ ਫਰਾਰ ਦੱਸੇ ਜਾ ਰਹੇ ਹਨ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਚਿਆਂ ਦਾ ਪਿਤਾ ਦਰਜੀ ਦਾ ਕੰਮ ਕਰਦਾ ਸੀ, ਨਾਲ ਹੀ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬੱਚੇ ਪੜ੍ਹਨ ਵਿਚ ਵੀ ਹੁਸ਼ਿਆਰ ਸਨ। ਪੁਲਿਸ ਨੇ ਜਾਣਕਾਰੀ ਦੱਸਿਆ ਕਿ ਇੰਝ ਲੱਗਦਾ ਹੈ ਕਿ ਦੋਵੇਂ ਬੱਚਿਆਂ ਨੂੰ ਕੋਈ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ ਜਿਸ ਨਾਲ ਬੱਚਿਆਂ ਦੀ ਮੌਤ ਹੋ ਗਈ।