ਪੰਜਾਬ ਵਿਧਾਨਸਭਾ ਵਿੱਚ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਚੱਲ ਰਹੀ ਹੈ। ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਹੜ੍ਹਾਂ ਦੇ ਨਾਲ ਦਰਿਆਵਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਜਿਸਦੇ ਕਾਰਣ ਖੇਤਾਂ ਵਿੱਚ ਕਈ-ਕਈ ਫੁੱਟ ਰੇਤਾਂ ਭਰ ਗਿਆ ਹੈ, ਮੈਂ ਤੁਹਾਡੇ ਤੋਂ ਮੰਗ ਕਰਦਾ ਹਾਂ, ਕਿ ਕਿਸਾਨਾਂ ਨੂੰ ਉਸਦਾ ਮੁਆਵਜਾ ਦਿੱਤਾ ਜਾਵੇ ਜਾਂ ਫਿਰ ਕਿਸਾਨਾਂ ਨੂੰ ਰੇਤਾਂ ਚੁੱਕਣ ਲਈ ਮਨਜ਼ੂਰੀ ਦਿੱਤੀ ਜਾਵੇ।
ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਇੱਕ ਨੋਟੀਫਿਕੇਸ਼ਨ ਕਰਨ ਜਾ ਰਹੀ ਹੈ। ਜਿਸ ਵਿੱਚ ਸਤਲੁਜ ਅਤੇ ਬਿਆਸ ਦੇ ਕਿਨਾਰੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ 4-4 ਫੁੱਟ ਰੇਤਾਂ ਚੁੱਕਣ ਲਈ ਮਨਜ਼ੂਰੀ ਦੇਣ ਜਾ ਰਿਹਾ ਹੈ। ਕਿਸਾਨ ਉਹ ਰੇਤਾਂ ਵੇਚ ਸਕਦੇ ਹਨ ਅਤੇ ਸਰਕਾਰ ਉਨ੍ਹਾਂ ਤੋਂ ਕਿਸੇ ਵੀ ਪ੍ਰਕਾਰ ਦਾ ਟੈਕਸ ਜਾਂ ਫਿਰ ਰੇਤ ਦੇ ਪੈਸੇ ਨਹੀਂ ਲੈਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਐਨੇ ਕਮਾਈ ਕਿਸਾਨ ਨੂੰ ਫਸਲ ਵੇਚ ਕੇ ਨਹੀਂ ਕਮਾ ਸਕਣਗੇ ਜਿੰਨ੍ਹਾਂ ਰੇਤ ਚੋਂ ਕਮ੍ਹਾਂ ਲੈਣਗੇ। ਜਿਸ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਮਾਨ ਦਾ ਫੈਸਲੇ ਨੂੰ ਲੈਕੇ ਧੰਨਵਾਦ ਕੀਤਾ।
