ਭਾਜਪਾ ਨੇ ਦਿਖਾਈ ਇੱਕਜੁੱਟਤਾ, ਨਾਵਾਂ ਦੇ ਨਾਲ ਲਿਖਿਆ “ਮੋਦੀ ਦਾ ਪਰਿਵਾਰ”

ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਯਾਦਵ ਦੇ ‘ਪਰਿਵਾਰਵਾਦ’ ਦੇ ਤੰਜ ਤੋਂ ਬਾਅਦ ਹੁਣ ਭਾਜਪਾ ਪਾਰਟੀ ਨੇ ਵੀ ਇਕਜੁੱਟਤਾ ਦਿਖਾਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਪਾਰਟੀ ਦੇ ਹੋਰ ਨੇਤਾਵਾਂ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਆਪਣੇ BIO ਬਦਲ ਲਏ ਹਨ। ਉਨ੍ਹਾਂ ਨੇ ਆਪਣੇ ਨਾਵਾਂ ਦੇ ਅੱਗੇ ਮੈਂ ‘ਮੋਦੀ ਦਾ ਪਰਿਵਾਰ’ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ।

ਕਈ ਭਾਜਪਾ ਨੇਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਨਾਮਾਂ ਦੇ ਨਾਲ ‘ਮੋਦੀ ਦਾ ਪਰਿਵਾਰ’ ਜੋੜਿਆ ਹੈ। ਇਹ ਕਦਮ ਤੇਲੰਗਾਨਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਬਾਅਦ ਆਇਆ ਹੈ। ਤੇਲੰਗਾਨਾ ‘ਚ ਲਾਲੂ ਯਾਦਵ ਨੂੰ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ 140 ਕਰੋੜ ਲੋਕ ਉਨ੍ਹਾਂ ਦਾ ਪਰਿਵਾਰ ਹਨ।

Tags :