6ਵੀਂ ਜਮਾਤ ਦੇ ਵਿਦਿਆਰਥੀ ਦੀ ਠੰਡ ਲੱਗਣ ਦੇ ਕਾਰਣ ਹੋਈ ਮੌਤ

ਉੱਤਰ ਭਾਰਤ ਦੇ ਨਾਲ ਪੰਜਾਬ ਅਤੇ ਹਰਿਆਣਾ ‘ਚ ਸੰਘਣੀ ਧੁੰਦ ਨੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਧੁੰਦ ਦੇ ਨਾਲ ਸੀਤ ਲਹਿਰ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ, ਬਿਹਾਰ ਦੇ ਮੁਜ਼ੱਫਰਪੁਰ ‘ਚ ਠੰਡ ਕਾਰਨ ਇਕ ਸਕੂਲੀ ਬੱਚੇ ਦੀ ਮੌਤ ਹੋ ਗਈ।

6ਵੀਂ ਜਮਾਤ ਦੇ ਵਿਦਿਆਰਥੀ ਮੋ ਕੁਰਬਾਨ ਦੀ ਠੰਢ ਕਾਰਨ ਮੌਤ ਹੋ ਗਈ, ਜੋ ਕਿ ਅਪਗ੍ਰੇਡ ਮਿਡਲ ਸਕੂਲ ਰਾਘੋਮਝੌਲੀ, ਬੋਚਾਹਾਨ ਵਿੱਚ ਪੜ੍ਹਦਾ ਸੀ। ਸਕੂਲ ਵਿੱਚ ਜਮਾਤ ਦੌਰਾਨ ਠੰਢ ਕਾਰਨ ਬੱਚੇ ਦੀ ਤਬੀਅਤ ਖ਼ਰਾਬ ਹੋ ਗਈ ਸੀ। ਜਿਸਤੋ ਬਾਅਦ ਉਸਨੂੰ ਹਸਪਤਾਲ ਦਾਖਿਲ ਕਰਵਾਇਆ, ਪਰ ਇਲਾਜ ਦੋਰਾਨ ਉਸਦੀ ਮੌਤ ਹੋ ਗਈ।

Tags :