ਅਕਸਰ ਹੀ ਦੇਖਿਆ ਜਾਦਾ ਹੈ ਕਿ ਹਰ ਇਨਸਾਨ ਦਾ ਕਿਸੇ ਨਾ ਕਿਸੇ ਐਕਟਰ ਜਾਂ ਫਿਰ ਕੋਈ ਮਸ਼ਹੂਰ ਹਸਤੀ ਲਈ ਕ੍ਰੇਜ਼ ਹੁੰਦਾ ਹੈ ਪਰ ਚਰਖੀ ਦਾਦਰੀ ਦੇ ਪਿੰਡ ਢਾਣੀ ਫੋਗਾਟ ਦੇ ਰਹਿਣ ਵਾਲੇ ਪਤੀ ਪਤਨੀ ਦਾ ਕ੍ਰੇਜ਼ ਕੁੱਝ ਅਲੱਗ ਹੀ ਤਰਾਂ ਦਾ ਹੈ ਜੋ ਕਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ। ਇਹ ਪਤੀ ਪਤਨੀ ਇਸ ਤਰਾਂ ਪਾਗਲ ਹਨ ਕਿ ਇਹ ਘਰ ਵਿੱਚ ਬਾਲੀਵੁੱਡ ਅਦਾਕਾਰ ਕੈਟਰੀਨਾ ਕੈਫ ਦੀ ਪੂਜਾ ਕਰਦੇ ਅਤੇ ਹਰ ਰੋਜ਼ ਉਸ ਦੀ ਤਸਵੀਰ ਅੱਗੇ ਆਰਤੀ ਕੀਤੀ ਜਾਂਦੀ ਹੈ।
ਚਰਖੀ ਦਾਦਰੀ ਦੇ ਪਿੰਡ ਢਾਣੀ ਫੋਗਾਟ ਦੇ ਕਰਮਵੀਰ ਉਰਫ ਬੰਟੂ ਅਤੇ ਉਨ੍ਹਾਂ ਦੀ ਪਤਨੀ ਸੰਤੋਸ਼ ਕੈਟਰੀਨਾ ਕੈਫ ਦੇ ਪ੍ਰਸ਼ੰਸਕ ਹਨ। ਕੈਟਰੀਨਾ ਲਈ ਉਨ੍ਹਾਂ ਦੇ ਕ੍ਰੇਜ਼ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਪਤੀ-ਪਤਨੀ ਦੋਵੇਂ ਕੈਟਰੀਨਾ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਹਨ। ਕੈਟਰੀਨਾ ਕੈਫ ਦੇ ਜਨਮਦਿਨ ‘ਤੇ ਵੀ ਉਨ੍ਹਾਂ ਵੱਲੋ ਘਰ ਵਿੱਚ ਖਾਸ ਪੂਜਾ ਕੀਤੀ ਜਾਂਦੀ ਹੈ। ਦਸ ਸਾਲਾਂ ਤੋਂ ਇਹ ਜੋੜਾ ਹਰ ਸਾਲ ਕੈਟਰੀਨਾ ਕੈਫ ਦਾ ਜਨਮ ਦਿਨ ਕੇਕ ਕੱਟ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਉਂਦਾ ਹੈ।
ਉਨ੍ਹਾਂ ਦੀ ਇੱਕ ਹੀ ਇੱਛਾ ਹੈ ਕਿ ਕਿਸੇ ਤਰ੍ਹਾਂ ਕੈਟਰੀਨਾ ਕੈਫ ਨੂੰ ਮਿਲਣ ਦੀ ਉਨ੍ਹਾਂ ਦੀ ਇੱਛਾ ਪੂਰੀ ਹੋ ਜਾਵੇ। ਬੰਟੂ ਦੇ ਘਰ ਦੀ ਹਰ ਕੰਧ ‘ਤੇ ਕੈਟਰੀਨਾ ਕੈਫ ਦੇ ਪੋਸਟਰ ਚਿਪਕਾਏ ਗਏ ਹਨ। ਬੰਟੂ ਦੇ ਇਸ ਪਿਆਰ ਅਤੇ ਜਨੂੰਨ ਕਾਰਨ ਪਿੰਡ ਵਾਸੀ ਬੰਟੂ ਅਤੇ ਪਤਨੀ ਸੰਤੋਸ਼ ਨੂੰ ਕੈਟਰੀਨਾ ਕੈਫ ਦੇ ਨਾਂ ਨਾਲ ਬੁਲਾਉਣ ਲੱਗ ਪਏ ਹਨ। ਜਦੋਂ ਬੰਟੂ ਦਾ ਵਿਆਹ ਹੋਇਆ ਤਾਂ ਕੈਟਰੀਨਾ ਕੈਫ ਪ੍ਰਤੀ ਆਪਣੇ ਪਤੀ ਦੇ ਜਨੂੰਨ ਨੂੰ ਦੇਖ ਕੇ ਪਤਨੀ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ, ਸਗੋਂ ਬੰਟੂ ਵਾਂਗ ਕੈਟਰੀਨਾ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ।