ਡੋਨੀ ਬੱਲ ਦਾ ਵੱਡਾ ਕਬੂਲਨਾਮਾ: ਮੂਸੇਵਾਲਾ ਦਾ ਬਦਲਾ ਸ਼ੁਰੂ, ਅਜੇ ਤਾਂ ਸਿਰਫ਼ 2 ਹੀ ਮਾਰੇ ਨੇ

ਚੰਡੀਗੜ੍ਹ: ਬੀਤੇ ਦਿਨੀਂ ਰਾਣਾ ਬਲਾਚੌਰੀਏ ਦਾ ਸੋਹਣਾ ਕੱਬਡੀ ਕੱਪ ਦੌਰਾਨ ਕਤਲ ਕਰ ਦਿੱਤਾ ਸੀ ਤੇ ਜਿਸ ਕਤਲ ਦੀ ਜਿੰਮੇਵਾਰੀ ਬੰਬੀਹਾ ਗੈਂਗ ਦੇ ਗੈਂਗਸਟਰ ਡੋਨੀ ਬੱਲ ਵਲੋਂ ਲਈ ਗਈ ਤੇ ਹੁਣ ਇਸ ਮਾਮਲੇ ਚ’ ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਗੈਂਗਸਟਰ ਡੋਨੀ ਬੱਲ ਨੇ ਕਈ ਅਜਿਹੇ ਸਨਸਨੀਖੇਜ਼ ਖੁਲਾਸੇ ਕੀਤੇ ਹਨ, ਜਿਸ ਨੇ ਪੁਲਿਸ ਪ੍ਰਸ਼ਾਸਨ ਅਤੇ ਗੈਂਗਸਟਰ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ

1 : ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਕਬੂਲੀ

ਡੋਨੀ ਬੱਲ ਨੇ ਸ਼ਰੇਆਮ ਕਬੂਲ ਕੀਤਾ ਹੈ ਕਿ ਰਾਣਾ ਬਲਾਚੌਰੀਆ ਦਾ ਕਤਲ ਉਨ੍ਹਾਂ ਦੇ ਗਰੁੱਪ ਨੇ ਹੀ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਰਾਣਾ ਕੋਈ ਖਿਡਾਰੀ ਜਾਂ ਪ੍ਰਮੋਟਰ ਨਹੀਂ ਸੀ, ਸਗੋਂ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਦਾ ਖ਼ਾਸ ਗੁਰਗਾ ਸੀ। ਰਾਣਾ ਕਬੱਡੀ ਰਾਹੀਂ ਜੱਗੂ ਨੂੰ ਫਾਈਨੈਂਸਲੀ ਮਜ਼ਬੂਤ ਕਰ ਰਿਹਾ ਸੀ ਅਤੇ ਕਲੱਬ ਮਾਲਕਾਂ ਨੂੰ ਲਾਰੈਂਸ ਦੇ ਨਾਂ ‘ਤੇ ਧਮਕੀਆਂ ਦਿਵਾਉਂਦਾ ਸੀ। ਇਸ ਕਤਲ ਨੂੰ ਅੰਜਾਮ ਮੱਖਣ ਅਤੇ ਡਿਫਾਲਟਰ ਕਰਨ ਨੇ ਦਿੱਤਾ ਹੈ। ਰਾਣੇ ਨੂੰ ਮਾਰ ਕੇ ਅਸੀਂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਹੈ ਤੇ ਹਜੇ ਇਹ ਤਾਂ ਸਿਰਫ਼ ਸ਼ੁਰੂਆਤ ਹੈ, ਹਜੇ 2 ਮਾਰੇ 33 ਹੋਰ ਮਾਰਨੇ

2 : ਸਿੱਧੂ ਮੂਸੇਵਾਲਾ ਬਾਰੇ ਵੱਡਾ ਦਾਅਵਾ

ਮੂਸੇਵਾਲਾ ਨਾਲ ਸਬੰਧਾਂ ‘ਤੇ ਬੋਲਦਿਆਂ ਡੋਨੀ ਨੇ ਕਿਹਾ ਕਿ ਉਸ ਦਾ ਕਦੇ ਸਿੱਧੂ ਨਾਲ ਕੋਈ ਨਿੱਜੀ ਸਬੰਧ ਨਹੀਂ ਰਿਹਾ। ਉਸ ਨੇ ਸਾਫ਼ ਕੀਤਾ ਕਿ ਸਿੱਧੂ ਮੂਸੇਵਾਲਾ ਦਾ ਬੰਬੀਹਾ ਗਰੁੱਪ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਵਿਰੋਧੀ ਗਰੁੱਪ ਨੇ ਬੰਬੀਹਾ ਗਰੁੱਪ ਨਾਲ ਝੂਠੀ ਕਹਾਣੀ ਜੋੜ ਕੇ ਇੱਕ ਨਿਰਦੋਸ਼ ਕਲਾਕਾਰ ਦਾ ਕਤਲ ਕੀਤਾ। ਮੂਸੇਵਾਲਾ ਦੇ ਕਤਲ ਵਿੱਚ 30-35 ਲੋਕ ਸ਼ਾਮਲ ਹਨ, ਅਤੇ ਜਿਸ ਨੇ ਵੀ ਸ਼ੂਟਰਾਂ ਦੀ ਮਦਦ ਕੀਤੀ ਹੈ, ਉਹ ਉਨ੍ਹਾਂ ਦੇ ਨਿਸ਼ਾਨੇ ‘ਤੇ ਹੈ

3 : ਜੱਗੂ ਦੀ ਮਾਂ ਦੇ ਕਤਲ ‘ਤੇ ਸਪੱਸ਼ਟੀਕਰਨ

ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਬਾਰੇ ਬੋਲਦਿਆਂ ਡੋਨੀ ਨੇ ਕਿਹਾ ਕਿ ਉਹ ਉਨ੍ਹਾਂ ਦਾ ਟਾਰਗੇਟ ਨਹੀਂ ਸੀ। ਉਸ ਮੁਤਾਬਕ, ਉਹ ਕਤਲ ਹਨ੍ਹੇਰੇ ਵਿੱਚ ਭੁਲੇਖੇ ਨਾਲ ਹੋਇਆ। ਉਸ ਨੇ ਕਿਹਾ ਕਿ ਜੇਕਰ ਉਹ ਮਾਂ ਨੂੰ ਮਾਰਨਾ ਚਾਹੁੰਦੇ ਤਾਂ ਦਿਨ-ਦਿਹਾੜੇ ਮਾਰ ਸਕਦੇ ਸੀ, ਪਰ ਔਰਤਾਂ ਉਨ੍ਹਾਂ ਦੇ ਨਿਸ਼ਾਨੇ ‘ਤੇ ਨਹੀਂ ਹੁੰਦੀਆਂ

4 : ਮਨਕੀਰਤ ਔਲਖ ਦੇ ਮਾਮਲੇ : ਮਨਕੀਰਤ ਔਲਖ: ਡੋਨੀ ਨੇ ਕਿਹਾ ਕਿ ਮਨਕੀਰਤ ਔਲਖ ਉਨ੍ਹਾਂ ਦੇ ਟਾਰਗੇਟ ‘ਤੇ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਕਦੇ ਉਸ ਨੂੰ ਕੋਈ ਧਮਕੀ ਭਰੀ ਕਾਲ ਕੀਤੀ ਹੈ

5 : ਪੁਲਿਸ ਐਨਕਾਊਂਟਰ ‘ਤੇ ਸਵਾਲ : ਡੋਨੀ ਬੱਲ ਨੇ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਚੁੱਕੇ ਹਨ। ਉਸ ਨੇ ਦੋਸ਼ ਲਾਇਆ ਕਿ ਪੁਲਿਸ ਨੇ ਹਰਪਿੰਦਰ ਦਾ ਨਜਾਇਜ਼ ਐਨਕਾਊਂਟਰ ਕੀਤਾ ਹੈ। ਉਸ ਨੇ ਇਹ ਵੀ ਸਾਫ਼ ਕੀਤਾ ਕਿ ਬਲਾਚੌਰੀਆ ਕਤਲਕਾਂਡ ਵਿੱਚ ਮਿੱਡੂ ਦਾ ਕੋਈ ਹੱਥ ਨਹੀਂ ਸੀ

ਡੋਨੀ ਬੱਲ ਦੇ ਇਸ ਇੰਟਰਵਿਊ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਅਜੇ ਹੋਰ ਖ਼ੂਨੀ ਮੋੜ ਲੈ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਪੁਲਿਸ ਇਨ੍ਹਾਂ ਖੁੱਲ੍ਹੀਆਂ ਚੁਣੌਤੀਆਂ ਦਾ ਕੀ ਜਵਾਬ ਦਿੰਦੀ ਹੈ

#donybal #gangsterdonybal #donybalinterview #ranabalachaur #ranabalachauria #donybalnews #punjabnews #viralnews #trendingnews #kabbadicupnews #sohanakabbadicup