ਬਿੱਗ ਬੌਸ ਦੇ ਜੇਤੂ ਰਹੇ ਐਲਵਿਸ਼ ਯਾਦਵ ਨੂੰ ਰਾਜਸਥਾਨ ਦੇ ਕੋਟਾ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਹਾਲਾਂਕਿ ਪੁੱਛਗਿੱਛ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ ਹੈ। ਰਾਜਸਥਾਨ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਉਮੇਸ਼ ਮਿਸ਼ਰਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਦਸ ਦਈਏ ਕਿ ਐਲਵਿਸ਼ ‘ਤੇ ਨੋਇਡਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰੇਵ ਪਾਰਟੀ ਆਯੋਜਿਤ ਕਰਨ ਅਤੇ ਉਸ ‘ਚ ਕਥਿਤ ਤੌਰ ‘ਤੇ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦਾ ਦੋਸ਼ ਹੈ।