ਪੰਜਾਬ ਨੂੰ ਮੋਦੀ ਸਰਕਾਰ ਨੇ ਦਿੱਤੀ ਇੱਕ ਹੋਰ ਨਵੀਂ ਵੰਦੇ ਭਾਰਤ ਟਰੇਨ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਕੇਂਦਰ ਸਰਕਾਰ ਨੇ ਦਿੱਤੀ ਆ ਹੁਣ ਫਿਰੋਜ਼ਪੁਰ ਨੂੰ ਇੱਕ ਨਵੀਂ ਵੰਦੇ ਭਾਰਤ ਟ੍ਰੇਨ ਮਿਲੀ ਆ, ਜੋ 7 ਨਵੰਬਰ ਤੋਂ ਫਿਰੋਜ਼ਪੁਰ ਤੋਂ ਦਿੱਲੀ ਅਤੇ ਦਿੱਲੀ ਤੋਂ ਫਿਰੋਜ਼ਪੁਰ ਦੇ ਵਿਚਕਾਰ ਚੱਲੇਗੀ। ਇਹ ਟ੍ਰੇਨ ਹਫ਼ਤੇ ਵਿੱਚ 6 ਦਿਨ ਚਲਾਈ ਜਾਵੇਗੀ ਅਤੇ ਰੋਜ਼ਾਨਾ ਲਗਭਗ 2,000 ਯਾਤਰੀਆਂ ਨੂੰ ਤੇਜ਼ ਤੇ ਆਧੁਨਿਕ ਯਾਤਰਾ ਦੀ ਸਹੂਲਤ ਦੇਵੇਗੀ।

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਦਿੱਲੀ ਲਈ ਵੰਦੇ ਭਾਰਤ ਸੇਵਾ ਸ਼ੁਰੂ ਹੋਣਾ ਪੰਜਾਬ ਲਈ ਇੱਕ ਇਤਿਹਾਸਕ ਪੜਾਅ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ਵ ਪੱਧਰੀ ਸਹੂਲਤਾਂ ਨਾਲ ਜੋੜ ਰਹੀ ਹੈ। ਜਲਦੀ ਹੀ ਫਿਰੋਜ਼ਪੁਰ–ਪੱਟੀ ਪ੍ਰੋਜੈਕਟ ਬਾਰੇ ਵੀ ਵੱਡੀ ਘੋਸ਼ਣਾ ਕੀਤੀ ਜਾਵੇਗੀ।

ਇਸ ਦੇ ਨਾਲ ਹੀ, ਲੁਧਿਆਣਾ ਰੇਲਵੇ ਸਟੇਸ਼ਨ ਨੂੰ ਇੱਕ ਆਧੁਨਿਕ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦਾ ਰੇਲਵੇ ਢਾਂਚਾ ਹੋਰ ਮਜ਼ਬੂਤ ਹੋਵੇਗਾ।

🚄 ਫਿਰੋਜ਼ਪੁਰ ਤੋਂ ਦਿੱਲੀ ਲਈ ਸਮਾਂ-ਸਾਰਣੀ:

ਫਿਰੋਜ਼ਪੁਰ ਕੈਂਟ ਤੋਂ ਰਵਾਨਗੀ: ਸਵੇਰੇ 7:55 ਵਜੇ

ਫਰੀਦਕੋਟ: 8:23–8:25 ਵਜੇ

ਬਠਿੰਡਾ: 9:10–9:15 ਵਜੇ

ਧੂਰੀ: 10:26–10:28 ਵਜੇ

ਪਟਿਆਲਾ: 11:05–11:07 ਵਜੇ

ਅੰਬਾਲਾ ਕੈਂਟ: 11:58–12:00 ਵਜੇ

ਕੁਰੂਕਸ਼ੇਤਰ: 12:28–12:30 ਵਜੇ

ਪਾਣੀਪਤ: 1:05–1:07 ਵਜੇ

ਦਿੱਲੀ ਪਹੁੰਚ: 2:35 ਵਜੇ

🔙 ਦਿੱਲੀ ਤੋਂ ਫਿਰੋਜ਼ਪੁਰ ਵਾਪਸੀ:

ਦਿੱਲੀ ਤੋਂ ਰਵਾਨਗੀ: ਸ਼ਾਮ 6:00 ਵਜੇ

ਪਾਣੀਪਤ: 7:05–7:07 ਵਜੇ

ਕੁਰੂਕਸ਼ੇਤਰ: 7:40–7:42 ਵਜੇ

ਅੰਬਾਲਾ ਕੈਂਟ: 8:30–8:32 ਵਜੇ

ਪਟਿਆਲਾ: 9:13–9:15 ਵਜੇ

ਧੂਰੀ: 9:56–9:58 ਵਜੇ

ਬਠਿੰਡਾ: 11:15–11:20 ਵਜੇ

ਫਰੀਦਕੋਟ: 12:03–12:05 ਵਜੇ

ਫਿਰੋਜ਼ਪੁਰ ਕੈਂਟ ਪਹੁੰਚ: 12:35 ਰਾਤ

ਇਸ ਨਵੀਂ ਵੰਦੇ ਭਾਰਤ ਨਾਲ ਨਾ ਸਿਰਫ਼ ਸਮਾਂ ਬਚੇਗਾ, ਸਗੋਂ ਪੰਜਾਬ ਦੇ ਵਪਾਰ, ਸੈਰ-ਸਪਾਟੇ ਅਤੇ ਰੋਜ਼ਗਾਰ ਦੇ ਮੌਕੇ ਵੀ ਵਧਣਗੇ