ਜਲੰਧਰ : ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਅਤੇ ਸਾਬਕਾ CM ਆਤਿਸ਼ੀ ਦੀ ਇੱਕ ਵੀਡੀਓ ਨੂੰ ਤਕਨੀਕੀ ਤੌਰ ‘ਤੇ ਤੋੜ-ਮਰੋੜ ਕੇ ਵਾਇਰਲ ਕਰਨ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਦਿੱਲੀ ਦੇ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਵਿਰੁੱਧ FIR ਦਰਜ ਕਰ ਲਈ ਹੈ
ਕੀ ਹੈ ਮਾਮਲਾ?
ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਸ੍ਰੀ ਇਕਬਾਲ ਸਿੰਘ ਵੱਲੋਂ ਇਕ ਸ਼ਿਕਾਇਤ ਦਿੱਤੀ ਗਈ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਸੋਸ਼ਲ ਮੀਡੀਆ ‘ਤੇ ਆਤਿਸ਼ੀ ਦੀ ਇਕ ਛੋਟੀ ਵੀਡੀਓ ਕਲਿੱਪ ਵਾਇਰਲ ਕੀਤੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਗੁਰੂ ਸਾਹਿਬਾਨਾਂ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਸ਼ਬਦ ਬੋਲਦੇ ਦਿਖਾਇਆ ਗਿਆ ਹੈ। ਇਸ ਵੀਡੀਓ ਦੇ ਨਾਲ ਬੇਹੱਦ ਭੜਕਾਊ ਸੁਰਖੀਆਂ ਲਿਖੀਆਂ ਗਈਆਂ ਸਨ ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਸਕੇ
ਫੋਰੈਂਸਿਕ ਜਾਂਚ ਵਿੱਚ ਖੁਲਾਸਾ: ‘ਗੁਰੂ’ ਸ਼ਬਦ ਬੋਲਿਆ ਹੀ ਨਹੀਂ
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲੰਧਰ ਪੁਲਿਸ ਨੇ ਵਾਇਰਲ ਵੀਡੀਓ ਦੀ ਵਿਗਿਆਨਕ ਜਾਂਚ ਕਰਵਾਈ। ਪੁਲਿਸ ਨੇ ਇਹ ਵੀਡੀਓ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਡਾਊਨਲੋਡ ਕੀਤੀ। ਇਸ ਨੂੰ ਜਾਂਚ ਲਈ ਡਾਇਰੈਕਟਰ, ਫੋਰੈਂਸਿਕ ਸਾਇੰਸ ਲੈਬਾਰਟਰੀ (FSL), ਮੋਹਾਲੀ ਭੇਜਿਆ ਗਿਆ | ਫੋਰੈਂਸਿਕ ਰਿਪੋਰਟ ਵਿੱਚ ਸਪੱਸ਼ਟ ਹੋਇਆ ਹੈ ਕਿ ਆਤਿਸ਼ੀ ਨੇ ਆਪਣੀ ਪੂਰੀ ਆਡੀਓ ਵਿੱਚ ਕਿਤੇ ਵੀ ‘ਗੁਰੂ’ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ
AI ਨਾਲ ਕੀਤੀ ਗਈ ਛੇੜਛਾੜ : ਜਾਂਚ ਰਿਪੋਰਟ ਮੁਤਾਬਕ ਵੀਡੀਓ ਨੂੰ ਤਕਨੀਕੀ ਤੌਰ ‘ਤੇ ‘ਡਾਕਟਰਡ’ (Doctored) ਕੀਤਾ ਗਿਆ ਹੈ। ਵੀਡੀਓ ਵਿੱਚ ਅਜਿਹੇ ਸ਼ਬਦ ਸ਼ਾਮਲ ਕੀਤੇ ਗਏ ਹਨ ਜੋ ਆਤਿਸ਼ੀ ਨੇ ਕਦੇ ਬੋਲੇ ਹੀ ਨਹੀਂ ਸਨ। ਇਹ ਸਭ ਕੁਝ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਫੈਲਾਉਣ ਅਤੇ ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਸੀ
ਸਾਈਬਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ: ਜਲੰਧਰ ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ ਇਸ ਸਬੰਧੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਰਨਾਂ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ

FIR Registerd On BJP Leader Kapil Mishra

FIR Copy
