ਟਰੰਪ ਦਾ ਮੁੜ ਵੱਡਾ ਦਾਅਵਾ ,ਕਿਹਾ ਮੇਰੇ ਕਹਿਣ ਤੇ’ ਹੀ ਰੁਕੀ ਭਾਰਤ ਪਾਕਿਸਤਾਨ ਦੀ ਜੰਗ

ਨਵੀਂ ਦਿੱਲੀ : ਕੱਲ ਸੰਸਦ ਸੈਸ਼ਨ ਚ’ PM ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚੋਲਤਾ ਵਾਲੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਮਈ ਮਹੀਨੇ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਨੂੰ ਰੋਕਣ ਲਈ ਕਿਸੇ ਵੀ ਦੁਨੀਆ ਦੇ ਨੇਤਾ ਨੇ ਭਾਰਤ ਨੂੰ “ਓਪਰੇਸ਼ਨ ਸਿੰਦੂਰ” ਰੋਕਣ ਲਈ ਨਹੀਂ ਆਖਿਆ, ਪਰ ਇਸ ਤੋਂ ਬਾਅਦ ਹੁਣ ਮੁੜ ਟਰੰਪ ਨੇ ਵੱਡਾ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕਹਿਣ ਤੇ’ ਹੀ ਭਾਰਤ-ਪਾਕਿਸਤਾਨ ਦੀ ਜੰਗ ਰੁਕੀ ਹੈ | ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਬੁਧਵਾਰ ਨੂੰ ਇਕ ਪੱਤਰਕਾਰ ਨਾਲ ਗੱਲ ਕਰਦਿਆਂ ਹੋਇਆ ਕਿਹਾ ਕਿ ਉਹ ਭਾਰਤ-ਅਮਰੀਕਾ ਵਪਾਰਕ ਗੱਲਬਾਤਾਂ ਦੇ ਦਰਮਿਆਨ 20 ਤੋਂ 25 ਫੀਸਦੀ ਟੈਰੀਫ਼ ਲਾਗੂ ਕਰ ਸਕਦੇ ਹਨ ਤੇ ਨਾਲ ਉਨ੍ਹਾਂ ਇਹ ਵੀ ਦੁਹਰਾਇਆ ਕਿ ਉਨ੍ਹਾਂ ਨੇ ਇਸ ਸਾਲ ਮਈ ਵਿੱਚ ਭਾਰਤ 0ਪਾਕਿਸਤਾਨ ਵਿਚਕਾਰ ਵੱਡੀ ਜੰਗ ਰੁਕਵਾਈ ਸੀ, ਤੇ ਨਾਲ ਕਿਹਾ ਮੈਂ ਇਸਦਾ ਕਰੈਡਿਟ ਕੋਈ ਨਹੀਂ ਲੈ ਰਿਹਾ ਪਰ ਇਹ ਜੰਗ ਮੈਂ ਰੁਕਵਾਈ ਆ, ਮੇਰੀ ਪਾਕਿਸਤਾਨ ਤੇ ਭਾਰਤ ਨੇ ਗੱਲ ਮੰਨੀ ਹੈ, ਭਾਰਤ ਮੇਰਾ ਚੰਗਾ ਦੋਸਤ ਹੈ