ਜਪਾਨ ਚ’ ਸੁਨਾਮੀ ਦੀ ਚੇਤਾਵਨੀ ਜਾਰੀ, ਸਮੁੰਦਰੀ ਇਲਾਕੇ ਕਰਵਾਏ ਖ਼ਾਲੀ

ਜਪਾਨ : ਅੱਜ ਬੁੱਧਵਾਰ ਸਵੇਰੇ ਰੂਸ ਦੇ ਦੂਰ-ਪੂਰਬ ਕੈਮਚਾਟਕਾ ਟਾਪੂ ‘ਚ 8.8 ਤੀਬਰਤਾ ਵਾਲਾ ਤੀਬਰ ਭੂਚਾਲ ਆਇਆ, ਜਿਸ ਨਾਲ ਉੱਤਰੀ ਪ੍ਰਸ਼ਾਂਤ ਮਹਾਂਸਾਗਰ ‘ਚ ਸੁਨਾਮੀ ਦਾ ਖਤਰਾ ਵੱਧ ਗਿਆ, ਜਿਸ ਨੂੰ ਲੈਕੇ ਜਪਾਨ ,ਰੂਸ, USA ਦੇ Coast ਇਲਾਕਿਆਂ ਲਈ ਸੁਨਾਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ

ਜਾਪਾਨ ਮੌਸਮ ਵਿਭਾਗ ਦੇ ਅਨੁਸਾਰ, ਜਾਪਾਨ ਦੇ ਸਭ ਤੋਂ ਉੱਤਰੀ ਮੁੱਖ ਟਾਪੂ ਹੋੱਕਾਈਡੋ ਦੇ ਦੱਖਣੀ ਤਟ ‘ਤੇ ਸਥਿਤ ਟੋਕਾਚੀ ‘ਚ 40 ਸੈਂਟੀਮੀਟਰ (1.3 Feet) ਉੱਚੀ ਸੁਨਾਮੀ ਦਰਜ ਕੀਤੀ ਗਈ।

ਰੂਸ ਦੇ ਕੈਮਚਾਟਕਾ ਪੀਨਿਨਸੂਲਾ ‘ਚ—ਜੋ ਭੂਚਾਲ ਦੇ ਕੇਂਦਰ ਦੇ ਸਭ ਤੋਂ ਨੇੜੇ ਹੈ—ਅਧਿਕਾਰੀਆਂ ਨੇ ਢਾਂਚਾਗਤ ਨੁਕਸਾਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰਨ ਦੀ ਸੂਚਨਾ ਦਿੱਤੀ, ਹਾਲਾਂਕਿ ਕੋਈ ਵੱਡੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ

ਅਮਰੀਕਾ ਦੇ ਹਵਾਈ ਸ਼ਹਿਰ ਲਈ ਵੀ ਇੱਕ ਸੁਨਾਮੀ ਚੇਤਾਵਨੀ ਜਾਰੀ ਕੀਤੀ ਗਈ, ਜਿੱਥੇ ਅਮਰੀਕੀ ਰਾਸ਼ਟਰੀ ਮੌਸਮ ਸੇਵਾ ਦੇ ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਇੱਕ ਸੁਨਾਮੀ ਉਤਪੰਨ ਹੋਈ ਹੈ ਜੋ “ਸਾਰੇ ਹਵਾਈ ਟਾਪੂਆਂ ਦੇ ਤੱਟੀ ਇਲਾਕਿਆਂ ਵਿੱਚ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ

Tags :