ਅੱਜ ਲਦਾਖ ਤੋਂ ਦੁਖਦਾਈ ਖ਼ਬਰ ਰਹੀ ਆ ਜਿੱਥੇ ਸਰਹੱਦ ‘ਤੇ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਹੋਇਆ ਸ਼ਹੀਦ
ਤੁਹਾਨੂੰ ਦੱਸਦੀਏ ਅੱਜ ਸਵੇਰੇ ਲਦਾਖ ਵਿੱਚ ਭਾਰਤ-ਚੀਨ ਸਰਹੱਦ ਨੇੜੇ ਭਾਰੀ ਭੂਸਖਲਨ ਹੋਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਭਾਰਤੀ ਫੌਜ ਦੇ ਲੈਫਟਿਨੈਂਟ ਕਰਨਲ ਭਾਨੁ ਪ੍ਰਤਾਪ ਸਿੰਘ ਮਨਕੋਟੀਆ ਨੇ ਆਪਣੀ ਜਾਨ ਗਵਾ ਦਿੱਤੀ
ਸ਼ਹੀਦ ਭਾਨੁ ਪ੍ਰਤਾਪ ਸਿੰਘ ਪਠਾਨਕੋਟ ਦੇ ਅਬਰੋਲ ਨਗਰ ਦੇ ਨਿਵਾਸੀ ਸਨ ਉਹ ਆਪਣੀ ਪਿੱਛੋਂ ਆਪਣੇ ਬਜ਼ੁਰਗ ਮਾਪੇ, ਪਤਨੀ ਅਤੇ ਸਿਰਫ਼ ਡੇਢ ਸਾਲ ਦੇ ਛੋਟੇ ਪੁੱਤਰ ਨੂੰ ਛੱਡ ਗਏ ਹਨ
ਸ਼ਹੀਦ ਭਾਨੁ ਪ੍ਰਤਾਪ ਸਿੰਘ ਦੀ ਸ਼ਹਾਦਤ ਦੀ ਖ਼ਬਰ ਨਾਲ ਸਾਰੇ ਪਠਾਨਕੋਟ ‘ਚ ਸੋਗ ਦੀ ਲਹਿਰ ਹੈ। ਇਲਾਕੇ ਦੇ ਲੋਕ ਤੇ ਰਿਸ਼ਤੇਦਾਰ ਉਨ੍ਹਾਂ ਦੇ ਪਰਿਵਾਰ ਦੇ ਘਰ ਪਹੁੰਚ ਰਹੇ ਹਨ।
ਉਨ੍ਹਾਂ ਦੀ ਪਾਰਥਿਵ ਦੇਹ ਕੱਲ੍ਹ ਪਠਾਨਕੋਟ ਪਹੁੰਚੇਗੀ, ਜਿਸ ਤੋਂ ਬਾਅਦ ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਭਾਨੁ ਪ੍ਰਤਾਪ ਸਿੰਘ ਦੀ ਸ਼ਹਾਦਤ ਨਾ ਸਿਰਫ਼ ਪਠਾਨਕੋਟ ਲਈ, ਬਲਕਿ ਪੂਰੇ ਦੇਸ਼ ਲਈ ਇੱਕ ਵੱਡੀ ਕਮੀ ਹੈ।
ਉਹ ਸਦਾ ਲਈ ਰਿਹਾ ਦੇਸ਼ ਦੀ ਮਿਟੀ ਨਾਲ ਜੁੜ ਗਿਆ, ਪਰ ਉਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਸਦੀਵਾਂ ਯਾਦ ਰਹੇਗੀ

ਸ਼ਹੀਦ ਭਾਨੂੰ ਪ੍ਰਤਾਪ ਸਿੰਘ
