ਪੰਜਾਬ ਭਵਨ ਜਲੰਧਰ ਵਿਖੇ ਚੈਨਲ ਪੰਜਾਬੀ ਦੇ ਉੱਘੇ ਹੋਸਟ ਜਸਕਰਨ ਸਹੋਤਾ ਦਾ ਸੁੱਖੀ ਬਾਠ ਜੀ ਨੇ ਕੀਤਾ ਸਵਾਗਤ

ਜਲੰਧਰ : ਅੱਜ ਪੰਜਾਬ ਭਵਨ ਜਲੰਧਰ ਦੇ ਦਫ਼ਤਰ ਵਿਖੇ ਚੈਨਲ ਪੰਜਾਬੀ ਅਤੇ ਪੰਜਾਬ ਰੇਡੀਓ, ਕੈਨੇਡਾ ਦੇ ਉੱਘੇ ਹੋਸਟ ਜਸਕਰਨ ਸਹੋਤਾ ਜੀ ਤੇ ਉੱਘੇ ਬਿਜ਼ਨਸਮੈਨ ਗੁਰਦੀਪ ਸਿੰਘ ਜੀ ਦਾ ਵਿਸ਼ੇਸ਼ ਤੌਰ ‘ਤੇ ਪੰਜਾਬ ਭਵਨ ਪਹੁੰਚਣ ਤੇ’ ਸ਼੍ਰੀ ਸੁੱਖੀ ਬਾਠ ਜੀ ਨੇ ਕੀਤਾ ਸਵਾਗਤ l

ਇਸ ਮੌਕੇ ‘ਤੇ ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਜੀ ਅਤੇ ਸ਼੍ਰੀ ਤਜਿੰਦਰ ਬਾਜਵਾ ਜੀ ਵੀ ਹਾਜ਼ਰ ਸਨ। ਇਹ ਮੁਲਾਕਾਤ ਬਹੁਤ ਹੀ ਖੁਸ਼ਗਵਾਰ ਰਹੀ ਅਤੇ ਪੰਜਾਬੀ ਭਾਈਚਾਰੇ – ਸੱਭਿਆਚਾਰ ਤੇ ਨਵੀਆਂ ਕਲਮਾਂ ਨਵੀ ਉਡਾਣ ਦੇ ਪ੍ਰਾਜੈਕਟ ਨੂੰ ਹੋਰ ਪ੍ਰਫੁੱਲਤ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸ਼੍ਰੀ ਸੁੱਖੀ ਬਾਠ ਜੀ ਵੱਲੋਂ ਇਨ੍ਹਾਂ ਸਾਰੀਆਂ ਸ਼ਖਸੀਅਤਾਂ ਦਾ ਪੰਜਾਬ ਭਵਨ ਜਲੰਧਰ ਵਿਖੇ ਆਉਣ ‘ਤੇ ਤਹਿ ਦਿਲੋਂ ਧੰਨਵਾਦ ਕੀਤਾ

ਤਸਵੀਰ ਚ’ ਚੈਨਲ ਪੰਜਾਬੀ ਕੈਨੇਡਾ ਦੇ ਹੋਸਟ ਜਸਕਰਨ ਸਹੋਤਾ ਤੇ ਉੱਘੇ ਬਿਜ਼ਨਸਮੈਨ ਗੁਰਦੀਪ ਸਿੰਘ ਜੀ ਦਾ ਸਵਾਗਤ ਕਰਦੇ ਸ਼੍ਰੀ ਸੁੱਖੀ ਬਾਠ

Tags :