ਸਪੇਨ ਏਅਰਲਾਈਨ ਚ’ ਪਹਿਲਾਂ ਸਿੱਖ ਨੌਜਵਾਨ ਬਣਿਆ ਪਾਇਲਟ

ਅੰਮ੍ਰਿਤਸਰ : ਪੂਰੀ ਦੁਨੀਆਂ ਦੇ ਵਿੱਚ ਸਿੱਖਾਂ ਵੱਲੋਂ ਸਿੱਖੀ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਸਪੇਨ ਦੇ ਵਿੱਚ ਪੰਜਾਬ ਦੇ ਜ਼ਿਲਾ ਕਪੂਰਥਲੇ ਦੇ ਨੌਜਵਾਨ ਨੇ RYANAIR ਏਅਰਲਾਈਨ ਵਿੱਚ ਪਾਇਲਟ ਬਣਿਆ ਹੈ ਅਤੇ ਸਪੇਨ RYANAIR ਏਅਰਲਾਈਨਜ਼ ਦੇ ਵਿੱਚ ਇਹ ਪਹਿਲਾ ਸਿੱਖ ਨੌਜਵਾਨ ਹੈ ਜੋ ਘੱਟ ਉਮਰ ਦੇ ਵਿੱਚ ਪਾਇਲਟ ਬਣਿਆ ਹੈ। ਅਤੇ ਪਰਿਵਾਰ ਸਮੇਤ ਜਦੋਂ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਤਾਂ ਇਸ ਦੌਰਾਨ ਦਰਬਾਰ ਸਾਹਿਬ ਸੂਚਨਾ ਕੇਂਦਰ ਵਿੱਚ SGPC ਅਧਿਕਾਰੀ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲਟ ਬਣੇ ਸਿੱਖ ਨੌਜਵਾਨ ਨੇ ਦੱਸਿਆ ਕਿ ਉਹ ਜ਼ਿਲਾ ਕਪੂਰਥਲੇ ਦੇ ਰਹਿਣ ਵਾਲੇ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਸਪੇਨ ਦੇ ਵਿੱਚ ਰਹਿ ਰਹੇ ਹਨ। ਅਤੇ 18 ਸਾਲ ਦੀ ਉਮਰ ਦੇ ਵਿੱਚ ਉਸਨੇ ਪਾਇਲਟ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਅਤੇ ਤਿੰਨ ਸਾਲਾਂ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਹੁਣ ਰੇਨਏਅਰ ਏਅਰਲਾਈਨ ਦੇ ਵਿੱਚ ਪਹਿਲਾ ਸਿੱਖ ਵਜੋਂ ਪਾਇਲਟ ਬਣਿਆ ਹੈ ਉਹਨਾਂ ਦੱਸਿਆ ਕਿ ਯੂਰਪ ਦੀ ਸਭ ਤੋਂ ਵੱਡੀ ਏਅਰਲਾਈਨ ਹੈ ਜਿਸ ਵਿੱਚ ਉਹਨਾਂ ਨੂੰ ਬਤੌਰ ਪਾਇਲਟ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ ਹੈ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਉਹ ਭਾਰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ