
ਸੁਲਤਾਨਪੁਰ ਲੋਧੀ: ਅੱਜ ਪੂਰੇ ਦੇਸ਼ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸ਼ੁਭ ਮੌਕੇ ਤੇ ਇਕ ਨਿਹੰਗ ਸਿੰਘ ਅਤੇ ਬੈਲਜੀਅਮ ਦੀ ਰਹਿਣ ਵਾਲੀ ਗੋਰੀ ਦੀ ਇਕ ਅਨੋਖੀ ਤਸਵੀਰ ਸਾਮਣੇ ਆਈ ਹੈ। ਯੂਰੋਪ ਦੇ ਬੈਲਜੀਅਮ ‘ਚ ਰਹਿਣ ਵਾਲੀ ਕੁੜੀ ਨੇ ਇਕ ਨਿਹੰਗ ਸਿੰਘ ਦੇ ਨਾਲ ਪੂਰੇ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਹੈ। ਪ੍ਰਕਾਸ਼ ਪੁਰਬ ਮੌਕੇ ਇਸ ਜੋੜੇ ਨੇ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਮੱਥਾ ਵੀ ਟੇਕਿਆ।
ਸੂਤਰਾਂ ਮੁਤਾਬਿਕ, ਇਕ ਇੰਟਰਵਿਊ ਦੇ ਦੌਰਾਨ ਨਿਹੰਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਆਪਸੀ ਦੋਸਤੀ ਫੇਸਬੁੱਕ ਰਾਹੀਂ ਹੋਈ ਸੀ। ਇਸ ਤੋਂ ਕੁਝ ਸਮੇਂ ਬਾਅਦ ਬੈਲਜੀਅਮ ਤੋਂ ਸੁਲਤਾਨਪੁਰ ਲੋਧੀ ਆਈ ਗੋਰੀ ਨੇ ਨਿਹੰਗ ਸਿੰਘ ਦੇ ਨਾਲ ਅਨੰਦ ਕਾਰਜ ਕਰਵਾਇਆ ਤੇ ਅਮ੍ਰਿਤ ਵੀ ਛਕਿਆ।
