ਮੂਸੇਵਾਲਾ ਦਾ ਗੀਤ ‘Vaar’ ਹੋਇਆ ਰਿਲੀਜ਼, ਫੈਂਸ ਨੂੰ ਆ ਰਿਹਾ ਪਸੰਦ, ਤੁਹਾਨੂੰ ਕਿਹੋ ਜਿਹਾ ਲੱਗਾ?

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਂਸ ਦਾ ਇੰਤਜਾਰ ਖਤਮ ਹੋ ਗਿਆ ਹੈ। ਸਿੰਗਰ ਦਾ ਨਵਾਂ ਗੀਤ ‘Vaar’ ਰਿਲੀਜ਼ ਹੋ ਗਿਆ ਹੈ। ਫੈਂਸ ਕੱਲ ਤੋਂ ਹੀ ਇਸ ਗੀਤ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਸੀ। ਦੱਸ ਦਇਏ ਕਿ ਇਸ ਗੀਤ ਵਿੱਚ ਹਰੀ ਸਿੰਘ ਨਲਵਾ ਦਾ ਜ਼ਿਕਰ ਕੀਤਾ ਗਿਆ ਹੈ। ਉਹ ਹਰੀ ਸਿੰਘ ਨਲਵਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਸੈਨਾਪਤੀ ਸਨ ਤੇ ਉਨ੍ਹਾਂ ਨੇ ਪਠਾਣਾਂ ਵਿਰੁੱਧ ਕਈ ਜੰਗਾਂ ਲੜੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਿਵਾਈ ਸੀ।

ਇੰਨ੍ਹਾ ਹੀ ਨਹੀਂ ਗੀਤ ਦੇ ਰਿਲੀਜ ਹੋਣ ਤੋਂ ਪਹਿਲਾਂ ਹਜਾਰਾਂ ਦੀ ਗਿਣਤੀ ਵਿੱਚ ਫੈਂਸ ਪਹਿਲਾਂ ਹੀ ਇੰਤਜਾਰ ਕਰ ਰਹੇ ਸਨ। ਤੋ ਹੁਣ ਇਹ ਗਾਣਾ ਰਿਲੀਜ ਹੋ ਗਿਆ ਹੈ ਜਿਸ ਨੂੰ ਲੋਕ ਬਹੁਤ ਪਿਆਰ ਦੇ ਰਹੇ ਹਨ।