ਪਤੀ ਦੇ ਵਿਦੇਸ਼ ਜਾਣ ਪਿਛੋਂ ਹੀ 3 ਬੱਚਿਆਂ ਸਮੇਤ ਪਤਨੀ ਦਾ ਕੀਤਾ ਕਤਲ

ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਖੇਤਰ ਦੇ ਮੈਨਾਸਰ ਪਿੰਡ ਵਿਚ ਇਕ ਦਿਲ ਨੂੰ ਦਹਿਲਾ ਦੇਮ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਛੱਪੜ ਵਿਚੋਂ ਇਕ ਔਰਤ ਅਤੇ ਉਸਦੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆ ਹਨ। ਔਰਤ ਦੇ ਰਿਸ਼ਤੇਦਾਰਾਂ ਨੇ ਉਸਦੇ ਸਹੁਰਾ ਪਰਿਵਾਰ ‘ਤੇ ਚਾਰਾਂ ਦਾ ਕਤਲ ਕਰਕੇ ਲਾਸ਼ਾਂ ਨੂੰ ਛੱਪੜ ‘ਚ ਸੁੱਟਣ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਪਿੰਡ ਮਾਨਸਰ ਦੀ ਮੰਜੂ ਮੇਘਵਾਲ (32), ਉਸਦੀ ਬੇਟੀ ਆਰਤੀ (10), ਸੁਲੋਚਨਾ (7) ਅਤੇ ਬੇਟੇ ਵਿਕਾਸ (4) ਦੀਆਂ ਲਾਸ਼ਾਂ ਖੇਤ ‘ਚ ਛੱਪੜ ‘ਚ ਪਈਆਂ ਮਿਲੀਆਂ।

ਉਹਨਾ ਦੱਸਿਆ ਕਿ ਮੰਜੂ ਦਾ ਪਤੀ ਪੇਮਾਰਾਮ ਮੇਘਵਾਲ 30 ਅਗਸਤ ਨੂੰ ਹੀ ਵਿਦੇਸ਼ ਗਿਆ ਸੀ। ਮ੍ਰਿਤਕਾ ਦੇ ਭਰਾ ਨੇ ਪੁਲਿਸ ਨੂੰ ਦਿੱਤੀ ਰਿਪੋਰਟ ‘ਚ ਦੱਸਿਆ ਹੈ ਕਿ ਉਸਦੀ ਭੈਣ ਦਾ ਵਿਆਹ ਕਰੀਬ 12 ਸਾਲ ਪਹਿਲਾਂ ਹੋਇਆ ਸੀ ਅਤੇ ਮੰਜੂ ਨੂੰ ਉਸ ਦੇ ਪਤੀ, ਸੱਸ ਅਤੇ ਨਨਾਣ ਨੇ ਤੰਗ ਪ੍ਰੇਸ਼ਾਨ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਸਹੁਰੇ ਪੱਖ ਦੇ ਲੋਕਾਂ ਨੇ ਚਾਰਾਂ ਦਾ ਕਤਲ ਕਰਕੇ ਲਾਸ਼ਾਂ ਛੱਪੜ ਵਿੱਚ ਸੁੱਟ ਦਿੱਤੀਆਂ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਸਹੁਰੇ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।

Tags :