ਨਵੀਂ ਦਿੱਲੀ। ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀ ਪਰੰਪਰਾ ਨਾਲ ਜੁੜਿਆ ਇਹ ਤਿਉਹਾਰ ਹੈ, ਜਿਸ ‘ਚ ਭਰਾ ਰੱਖੜੀ ਬੰਨ੍ਹਵਾ ਕੇ ਭੈਣ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ । ਪਰ ਦਿੱਲੀ ‘ਚ ਇਸ ਤਿਉਹਾਰ ਨੂੰ ਲੈ ਕੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਭੈਣ ਨੇ ਭਰਾਵਾਂ ਤੋਂ ਸ਼ਗਨ ਵਜੋਂ 21,000 ਰੁਪਏ ਮੰਗ ਲਏ ਤਾਂ ਗੁੱਸੇ ਵਿੱਚ ਭਰਜਾਈਆਂ ਨੇ ਆਪਣੀ ਨਨਾਣ ਦੀ ਕੁੱਟਮਾਰ ਕਰ ਦਿੱਤੀ। ਨਨਾਣ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਦਿੱਲੀ ਦੇ ਮੈਦਾਨ ਗੜ੍ਹੀ ਦੀ ਹੈ, ਜਿੱਥੇ ਔਰਤ ਦੇ ਪਤੀ ਦੀਆਂ ਭੈਣਾਂ ਰੱਖੜੀ ਦੇ ਤਿਉਹਾਰ ਲਈ ਉਸ ਦੇ ਘਰ ਆਈਆਂ ਸਨ। ਜਾਣਕਾਰੀ ਮੁਤਾਬਕ ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਨੇ ਆਪਣੇ ਭਰਾ ਤੋਂ 21,000 ਰੁਪਏ ਦੀ ਮੰਗ ਕੀਤੀ ਅਤੇ ਇਸ ਕਾਰਨ ਉਸ ਦੀ ਭਰਜਾਈ ਨਾਲ ਝਗੜਾ ਹੋ ਗਿਆ। ਇਹ ਤਕਰਾਰ ਲੜਾਈ ਵਿਚ ਬਦਲ ਗਈ ਅਤੇ ਇਸ ਦੌਰਾਨ ਭਰਜਾਈਆਂ ਨੇ ਆਪਣੀ ਨਨਾਣ ਦੀ ਕੁੱਟਮਾਰ ਕਰ ਦਿੱਤੀ। ਪੁਲਿਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
