ਗੁਰਦਾਪੁਰ ਵਿਖੇ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਦੀ ਹੋਈ ਮੀਟਿੰਗ, ਵੱਖ-ਵੱਖ ਅਹੁਦਿਆਂ ਦੀ ਕੀਤੀ ਨਿਯੁਕਤੀ

ਅੱਜ ਗੁਰਦਾਪੁਰ ਵਿਖੇ ਪਾਸਟਰ ਰਾਜ ਕੁਮਾਰ ਜੀ ਦੇ ਚਰਚ ਵਿਖੇ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਪਾਸਟਰ ਵਿੰਗ ਪਾਸਟਰ ਹਰਜੀਤ ਸੰਧੂ ਅਤੇ ਯੂਥ ਵਿੰਗ ਪ੍ਰਧਾਨ ਗਲੋਬਲ ਕ੍ਰਿਸ਼ਚੀਅਨ ਐਕਸ਼ਨ ਕਮੇਟੀ ਸ਼੍ਰੀ ਜਤਿੰਦਰ ਮਸੀਹ ਗੌਰਵ ਅਤੇ ਸ਼੍ਰੀ ਵਲੈਤ ਮਸੀਹ ਬੰਟੀ ਅਜਨਾਲਾ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਕਮੇਟੀ ਦਾ ਵਿਸਥਾਰ ਕਰਦਿਆ ਪਾਸਟਰ ਰਾਜ ਕੁਮਾਰ ਜੀ ਨੂੰ ਪਾਸਟਰ ਵਿੰਗ ਜਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ, ਸ਼੍ਰੀ ਤਰਸੇਮ ਮਸੀਹ ਸਹੋਤਾ ਜੀ ਨੂੰ ਜਿਲਾ ਪ੍ਰਧਾਨ ਰਾਜਨੀਤਕ ਵਿੰਗ, ਭੈਣ ਭੋਲੀ ਜੀ ਨੂੰ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਅਤੇ ਸ਼੍ਰੀ ਰੋਹਿਤ ਮਲਿਕ ਜੀ ਨੂੰ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ

Tags :