ਦੋਸਤਾਂ ਨਾਲ ਮੇਲਾ ਦੇਖਣ ਗਏ ਲਾਪਤਾ ਨੌਜ਼ਵਾਨ ਦੀ ਮਿਲੀ ਲਾਸ਼

ਅੰਮ੍ਰਿਤਸਰ ਦੇ ਵੇਰਕਾ ਵਿੱਚ ਦੋਸਤਾਂ ਦੇ ਨਾਲ ਮੇਲਾ ਦੇਖਣ ਗਿਆ ਨੌਜਵਾਨ ਲਾਪਤਾ ਹੋ ਗਿਆ। ਨੌਜਵਾਨ ਬੀਤੀ 8 ਮਾਰਚ ਨੂੰ ਆਪਣੇ ਦੋਸਤਾਂ ਨਾਲ ਮੇਲਾ ਦੇਖਣ ਗਿਆ ਸੀ। ਮ੍ਰਿਤਕ ਦੀ ਪਹਿਚਾ ਣ ਆਕਾਸ਼ਦੀਪ ਸਿੰਘ ਉਮਰ 23 ਸਾਲ ਵਜੋਂ ਹੋਈ ਹੈ। ਉਹ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਇਲਾਕੇ ਦਾ ਰਹਿਣ ਵਾਲਾ ਸੀ ਤੇ ਉਸਦੀ ਲਾਸ਼ ਵੇਰਕਾ ਦੇ ਮੁਦੱਲ ਪਿੰਡ ਤੋਂ ਬਰਾਮਦ ਹੋਈ ਹੈ।

ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਿਸੇ ਵੱਲੋਂ ਕਤਲ ਕੀਤਾ ਗਿਆ ਹੈ ਤੇ ਇਸਦੇ ਨਾਲ ਹੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Tags :