ਮੈਂ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਤੇ ਚਾਹੇ ਨਾਰਕੋ ਟੈਸਟ ਕਰਵਾ ਲਿਆ ਜਾਵੇ: ਹਰਜੋਤ ਬੈਂਸ

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਾਂਗਰਸ ਪਾਰਟੀ ਦੇ ਇਕ ਵਿਧਾਇਕ ਵਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉਤੇ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੂੰ ਨਾ ਮਿਲਣ ਅਤੇ ਮਾਈਨਿੰਗ ਸਬੰਧੀ ਦੋਸ਼ ਲਗਾਏ ਗਏ ਸਨ।

ਜਿਸਤੋ ਬਾਅਦ ਮੰਤਰੀ ਬੈਂਸ ਨੇ ਇਹਨਾ ਦੋਸ਼ਾ ਨੂੰ ਨਕਾਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੋ ਕਾਲਜ ਅਧਿਆਪਕਾਂ ਦੀ ਭਰਤੀ ਲਈ ਜ਼ੋ ਮੁਹਿੰਮ ਆਰੰਭੀ ਗਈ ਸੀ ਉਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਵਲੋਂ ਡਈਸਐਂਡ ਨੋਟ ਲਿਖ ਕੇ ਭਰਤੀ ਪ੍ਰਕਿਰਿਆ ਰੋਕਣ ਲਈ ਕਿਹਾ ਸੀ।

ਸ. ਬੈਂਸ ਨੇ ਦੱਸਿਆ ਕਿ ਇਸ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਇਹ ਭਰਤੀ ਪ੍ਰਕਿਰਿਆ ਨਿਯਮਾਂ ਦੇ ਉਲਟ ਜਾ ਕੇ ਕੀਤੀ ਜਿਸ ਨੂੰ ਹਾਈਕੋਰਟ ਵਲੋਂ ਰੱਦ ਕਰ ਦਿੱਤਾ। ਆਪਣੇ ਆਰਡਰ ਵਿਚ ਹਾਈ ਕੋਰਟ ਵਲੋਂ ਕਿਹਾ ਗਿਆ ਸੀ ਕਿ ਸਾਨੂੰ ਪਤਾ ਹੈ ਕੋਰਟ ਦੇ ਫੈਸਲੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਪ੍ਰਭਾਵਤ ਹੋਣਗੀਆਂ ਪਰ ਇਸ ਭਰਤੀ ਵਿਚ ਬਹੁਤ ਸਾਰੀਆਂ ਲੀਗਲ ਅੜਚਨਾਂ ਹਨ ਜਿਸ ਕਾਰਨ ਅਸੀਂ ਇਹ ਭਰਤੀ ਰੱਦ ਕਰ ਰਹੇ ਹਾਂ।

ਇਸ ਲਈ ਇਹ ਭਰਤੀ ਰੱਦ ਹੋਣ ਲਈ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਇਸਤੋ ਇਲਾਵਾ ਮਾਈਨਿੰਗ ਸਬੰਧੀ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸ.ਬੈਸ ਨੇ ਕਿਹਾ ਜੇਕਰ ਕੋਈ ਵਿਅਕਤੀ ਉਸਦੇ  ਜਾਂ ਉਸਦੇ ਪਰਿਵਾਰ ਦੇ ਮਾਈਨਿੰਗ ਵਿਚ ਸ਼ਾਮਿਲ ਹੋਣ ਸਬੰਧੀ ਸਬੂਤ ਦੇ ਦੇਵੇ ਤਾਂ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਤੇ ਚਾਹੇ ਉਸਦਾ ਨਾਰਕੋ ਟੈਸਟ ਕਰਵਾ ਲਿਆ ਜਾਵੇ।

Tags :