ਗੈਂਗਸਟਰ ਕੌਸ਼ਲ ਚੌਧਰੀ ਨੇ ਜੇਲ ਵਿੱਚ ਖੁਦਕਸ਼ੀ ਕਰਨ ਦੀ ਕੀਤੀ ਕੋਸ਼ਿਸ

ਕੁਖਿਆਤ ਗੈਂਗਸਟਰ ਕੌਸ਼ਲ ਚੌਧਰੀ ਵੱਲੋ ਗੁਰੂਗ੍ਰਾਮ ਪੁਲਿਸ ਦੀ ਗ੍ਰਿਫਤਾਰੀ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ, ਕੌਸ਼ਲ ਚੌਧਰੀ ਨੇ ਆਪਣੇ ਗਲ਼ੇ ਤੇ ਸ਼ੇਵਿੰਗ ਮਸ਼ੀਨ ਫੇਰੀ, ਜਿਸਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਤੁਰੰਤ ਉਸਨੂੰ ਕਾਬੂ ਕਰ ਲਿਆ।

ਕੌਸ਼ਲ ਚੌਧਰੀ ਦੇ ਗਲ਼ੇ ਤੇ ਹਲਕੇ ਜ਼ਖਮ ਆਏ। ਦੱਸ ਦੇਈਏ ਕਿ ਗੈਂਗਸਟਰ ਨੇ ਪਹਿਲਾਂ ਤੋਂ ਯੋਜਨਾ ਬਣਾ ਕੇ ਬੈਠੇ ਕੌਸ਼ਲ ਚੌਧਰੀ ਨੇ ਦਾੜ੍ਹੀ ਕੱਟਣ ਦੀ ਇੱਛਾ ਜਤਾਈ ਸੀ ਅਤੇ ਫਿਰ ਮਸ਼ੀਨ ਨਾਲ ਆਪਣੇ ਗਲ਼ੇ ਦੀ ਨਸ ਕੱਟਣ ਦੀ ਕੋਸ਼ਿਸ਼ ਕੀਤੀ।

Tags :