ਵਿਦੇਸ਼ਾ ‘ਚ ਗਏ ਨੌਜਵਾਨਾਂ ਦੇ ਨਾਲ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਉਨ੍ਹਾਂ ਦੀ ਮੌਤ ਤੱਕ ਹੋ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਮਾਛੀਵਾੜਾ ਬਲਾਕ ਦੇ ਪਿੰਡ ਝੂੰਗੀਆਂ ਤੋਂ ਸਾਹਮਣੇ ਆਇਆ ਹੈ ਜਿਥੋਂ ਦਾ 27 ਸਾਲਾ ਨੌਜਵਾਨ ਗ੍ਰੀਸ ਗਿਆ ਹੋਇਆ ਸੀ, ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ਪੰਜਾਬ ਦੇ ਮਾਛੀਵਾੜਾ ਬਲਾਕ ਦੇ ਪਿੰਡ ਝੂੰਗੀਆਂ (ਬੁਰਜ ਕੱਚਾ) ਦੇ ਰਹਿਣ ਵਾਲੇ ਦਲੀਪ ਸਿੰਘ ਦਾ ਇਕਲੌਤਾ ਪੁੱਤਰ ਅਰੁਣਦੀਪ ਸਿੰਘ ਜੋ ਕਿ ਗ੍ਰੀਸ ਵਿਖੇ ਰੁਜ਼ਗਾਰ ਲਈ ਗਿਆ ਸੀ, ਦੀ ਉੱਥੇ ਮੌਤ ਹੋ ਗਈ।
ਅਰੁਣਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਵਿਦੇਸ਼ ਵਿੱਚ ਉਹ ਖੇਤਾਂ ’ਚ ਕੰਮ ਕਰਦਾ ਸੀ ਤਾਂ ਇਸ ਦੋਰਾਨ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਅਰੁਣਦੀਪ ਸਿੰਘ ਨੂੰ ਕਿਸੇ ਜ਼ਹਿਰੀਲੇ ਜਾਨਵਰ ਨੇ ਕੱਟ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
