ਲੰਮੇ ਸਮੇਂ ਬਾਅਦ ਦਿਖੇ ਹੰਸ ਰਾਜ ਹੰਸ

(ਹੁਸਿ਼ਆਰਪੁਰ) : ਹੁਸਿ਼ਆਰਪੁਰ ਦੀ ਤਹਿਸੀਲ ਕੰਪਲੈਕਸ ਚ ਅੱਜ ਸਾਬਕਾ ਸਾਂਸਦ ਅਤੇ ਉਘੇ ਕਲਾਕਾਰ ਹੰਸ ਰਾਜ ਹੰਸ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹੁਸਿ਼ਆਰਪੁਰ ਆਉਣ ਦੀ ਉਨ੍ਹਾਂ ਦੀ ਕੋਈ ਖਾਸ ਵਜ੍ਹਾ ਨਹੀਂ ਹੈ। ਮੀਡੀਆ ਦੇ ਸਵਾਲਾਂ ਦਾ ਜਾਵਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਗਮ ਚੋਣਾਂ ਨਾਲ ਕੁਝ ਵੀ ਲੈਣ ਦੇਣ ਨਹੀਂ ਹੈ ਤੇ ਸਿਆਸਤ ਵੀ ਉਨ੍ਹਾਂ ਲਈ ਸਾਬਕਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਤੋਂ ਸਿਆਸਤ ਦਾ ਹੀ ਕੋਈ ਸਵਾਲ ਪੁੱਛਿਆ ਜਾਵੇ ਤੇ ਨਾ ਹੀ ਕਿਸਾਨੀ ਬਾਰੇ ਹੀ ਕੋਈ ਸਵਾਲ ਪੁੱਛਿਆ ਜਾਵੇ ਸਿਰਫ ਤੇ ਸਿਰਫ ਗਾਇਕੀ ਦੇ ਖੇਤਰ ਨਾਲ ਸਬੰਧਿਤ ਸਵਾਲ ਹੀ ਉਨ੍ਹਾਂ ਨੂੰ ਪੁੱਛੇ ਜਾਣ

Tags :