ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਵਿਵਾਦ ਦੌਰਾਨ ਭਾਰਤ ਸਰਕਾਰ ਵੱਲੋਂ ਕੈਨੇਡਾ ਨੂੰ ਦਰਜਨਾਂ ਡਿਪਲੋਮੈਟਾਂ ਨੂੰ ਵਾਪਸ ਲੈਣ ਲਈ ਕਿਹਾ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਬਿਆਨ ਤੇ ਆਪਣਾ ਸ਼ਪੱਸਟੀਕਰਣ ਦਿੰਦਿਆ ਕਿਹਾ ਕਿ “ਅਸੀਂ ਇਸ ਮਾਮਲੇ ਨੂੰ ਅੱਗੇ ਵਧਾਉਣੁ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ, ਅਸੀਂ ਉਹ ਕੰਮ ਕਰ ਰਹੇ ਹਾਂ ਜੋ ਮਹੱਤਵਪੂਰਨ ਹੈ..”
ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਵੱਲੋਂ “ਭਾਰਤ ਨਾਲ ਸਥਿਤੀ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ,” ਅਤੇ ਇਹ ਵੀ ਕਿਹਾ ਕਿ ਉਹ ਕੈਨੇਡੀਅਨਾਂ ਦੀ ਮਦਦ ਲਈ ਭਾਰਤ ਵਿੱਚ ਜ਼ਮੀਨ ‘ਤੇ ਰਹਿਣਾ ਚਾਹੁੰਦਾ ਹੈ।”
