ਨਾਮੀ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਮਿਲੀ ਲਾਸ਼

ਸ੍ਰੀ ਮੁਕਤਸਰ ਸਾਹਿਬ : ਮਲੋਟਦੇ ਫਾਟਕ ਨੇੜਿਓ ਲਵਾਰਿਸ਼ ਹਾਲਤ ਵਿਚ ਪੁਲਿਸ ਨੂੰ ਇਕ ਲਾਸ਼ ਮਿਲੀ ਸੀ | ਜਿਸ ਦੀ ਅੱਜ ਸਨਾਖਤ ਹੋਣ ਉਪਰੰਤ ਪਤਾ ਲਗਾ ਕਿ ਉਹ ਵਿਅਕਤੀ ਵਿੱਕੀ ਗੌੰਡਰ ਦੇ ਪਿਤਾ ਮਹਿਲ ਸਿੰਘ ਸਨ | ਦੱਸ ਦੇਈਏ ਕਿ ਉਨ੍ਹਾਂ ਦੀ ਲਾਸ਼ ਨੂੰ ਮੋਰਚਰੀ ਵਿਚ ਪੁਲਿਸ ਨੇ ਰਖਵਾ ਦਿੱਤਾ | ਉੱਥੇ ਹੀ ਹਾਲੇ ਇਸ ਬਾਰੇ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ | ਦੱਸ ਦੇਈਏ ਕਿ ਵਿੱਕੀ ਗੌੰਡਰ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ | ਉਸਦੇ ਪਿਤਾ ਨੇ ਖੁਦਕੁਸ਼ੀ ਕੀਤੀ ਹੈ ਜਾ ਫਿਰ ਕੋਈ ਹੋਰ ਕਾਰਨ ਹਨ ਇਹ ਸਭ ਤਾਂ ਜਾਂਚ ਦਾ ਵਿਸ਼ਾ ਬਣੇ ਹੋਏ ਹਨ। ਇਸਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਪਾਇਆ | ਖਬਰ ਮਿਲਦਿਆਂ ਪਿੰਡ ‘ਚ ਸੋਗ ਦੀ ਲਹਿਰ ਹੈ ।

Tags :