ਅਹਿਮਦਾਬਾਦ : ਟੀ-20 ਵਿਸ਼ਵ ਕੱਪ 2026 ਦਾ ਫਾਈਨਲ ਮੁਕਾਬਲਾ ਐਤਵਾਰ, 8 ਮਾਰਚ ਨੂੰ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। ਇਸ ਵੱਡੇ ਮੁਕਾਬਲੇ ਤੋਂ ਪਹਿਲਾਂ ਕ੍ਰਿਕਟ ਜਗਤ ਦੇ ਦਿੱਗਜਾਂ ਨੇ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਬ੍ਰੈਡ ਹੈਡਿਨ ਅਤੇ ਦਿੱਗਜ ਸਪਿਨਰ ਨਾਥਨ ਲਿਓਨ ਨੇ ਕੀਵੀ ਟੀਮ (ਨਿਊਜ਼ੀਲੈਂਡ) ਦਾ ਪੱਖ ਪੂਰਿਆ ਹੈ
ਫਿਨ ਐਲਨ ਬਣ ਸਕਦੇ ਹਨ ਭਾਰਤ ਲਈ ਖ਼ਤਰਾ
ਬ੍ਰੈਡ ਹੈਡਿਨ ਦਾ ਮੰਨਣਾ ਹੈ ਕਿ ਜੇਕਰ ਨਿਊਜ਼ੀਲੈਂਡ ਦਾ ਸਲਾਮੀ ਬੱਲੇਬਾਜ਼ ਫਿਨ ਐਲਨ ਆਪਣੀ ਲੈਅ ਵਿੱਚ ਆ ਗਿਆ, ਤਾਂ ਉਹ ਇਕੱਲੇ ਦਮ ‘ਤੇ ਭਾਰਤ ਦੇ ਘਰੇਲੂ ਮੈਦਾਨ ‘ਤੇ ਉਨ੍ਹਾਂ ਦਾ ਜਸ਼ਨ ਫਿੱਕਾ ਕਰ ਸਕਦਾ ਹੈ।
ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਸੈਮੀਫਾਈਨਲ ਵਿੱਚ 9 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਐਲਨ ਨੇ ਉਸ ਮੈਚ ਵਿੱਚ ਸਿਰਫ਼ 33 ਗੇਂਦਾਂ ਵਿੱਚ ਸੈਂਕੜਾ ਜੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।
ਹੈਡਿਨ ਨੇ ‘ਵਿਲੋ ਟਾਕ ਕ੍ਰਿਕਟ ਪੋਡਕਾਸਟ’ ‘ਤੇ ਕਿਹਾ, “ਨਿਊਜ਼ੀਲੈਂਡ ਦੀ ਟੀਮ ਭਾਰਤੀ ਹਾਲਤਾਂ ਤੋਂ ਨਹੀਂ ਡਰਦੀ। ਉਨ੍ਹਾਂ ਨੇ 2024 ਵਿੱਚ ਭਾਰਤ ਨੂੰ ਉਨ੍ਹਾਂ ਦੇ ਘਰ ਵਿੱਚ ਟੈਸਟ ਸੀਰੀਜ਼ ਵਿੱਚ ਹਰਾਇਆ ਸੀ। ਜੇਕਰ ਫਿਨ ਐਲਨ ਖੁੱਲ੍ਹ ਕੇ ਖੇਡਦਾ ਹੈ, ਤਾਂ ਭਾਰਤ ‘ਤੇ ਦਬਾਅ ਬਣ ਸਕਦਾ ਹੈ
ਮਿਸ਼ੇਲ ਸੈਂਟਨਰ ਦੀ ਫਿਰਕੀ ਦਾ ਇਮਤਿਹਾਨ
ਦੂਜੇ ਪਾਸੇ, ਨਾਥਨ ਲਿਓਨ ਨੇ ਕਪਤਾਨ ਮਿਸ਼ੇਲ ਸੈਂਟਨਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਭਾਰਤੀ ਬੱਲੇਬਾਜ਼ਾਂ ਲਈ ਸੈਂਟਨਰ ਨੂੰ ਖੇਡਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਸੈਂਟਨਰ ਪੂਰੇ ਟੂਰਨਾਮੈਂਟ ਵਿੱਚ ਬਹੁਤ ਕਿਫ਼ਾਇਤੀ ਰਹੇ ਹਨ। ਲਿਓਨ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਨਿਊਜ਼ੀਲੈਂਡ ਆਪਣਾ ਪਹਿਲਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤ ਸਕਦਾ ਹੈ
ਭਾਰਤ ਦਾ ਸ਼ਾਨਦਾਰ ਸਫ਼ਰ
ਭਾਰਤੀ ਟੀਮ ਨੇ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। 254 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਸਖ਼ਤ ਟੱਕਰ ਦਿੱਤੀ ਸੀ, ਪਰ ਭਾਰਤੀ ਗੇਂਦਬਾਜ਼ਾਂ ਨੇ ਅੰਤ ਵਿੱਚ ਮੈਚ ਬਚਾ ਲਿਆ
ਹੁਣ ਸਾਰੀਆਂ ਨਜ਼ਰਾਂ ਐਤਵਾਰ ਦੇ ਮਹਾ-ਮੁਕਾਬਲੇ ‘ਤੇ ਹਨ ਕਿ ਕੀ ਭਾਰਤ ਆਪਣੇ ਘਰ ਵਿੱਚ ਟਰਾਫੀ ਚੁੱਕੇਗਾ ਜਾਂ ਨਿਊਜ਼ੀਲੈਂਡ ਇਤਿਹਾਸ ਰਚੇਗਾ

Former Aus Cricketer Brad Haddin

Nathan Lyon
